4 hours ago
Swift News
ਬੀ.ਸੀ. ਵਿੱਚ ਮੈਸੀ ਟਨਲ ਪ੍ਰੋਜੈਕਟ ਦਾ ਕੰਮ ਰੋਕਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਕੁਝ ਵਰਕਰਾਂ ਦੀਆਂ layoffs ਵੀ ਹੋ ਰਹੀਆਂ ਹਨ। ਪ੍ਰੋਜੈਕਟ ਦੀ ਨਿਗਰਾਨੀ ਕਰ ਰਹੀ ਸਰਕਾਰੀ ਸੰਸਥਾ Transit Investment Corporation ਨੇ Environmental Assessment Office ਨੂੰ ਚਿੱਠੀ ਲਿਖ ਕੇ ਵਾਤਾਵਰਣ ਮੁਲਾਂਕਣ ਰੋਕਣ ਦੀ ਮੰਗ ਕੀਤੀ ਸੀ। ਨਵੀਂ ਸਰਕਾਰ ਨੂੰ ਪ੍ਰੋਜੈਕਟ ਬਾਰੇ ਆਪਣੀਆਂ ਤਰਜੀਹਾਂ ਤੈਅ ਕਰਨ ਦਾ ਮੌਕਾ ਦੇਣ ਲਈ ਮੰਗਲਵਾਰ ਨੂੰ ਮੁਲਾਂਕਣ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ। ਪ੍ਰੀਮੀਅਰ-ਡਿਜ਼ਾਇਨੇਟ ਲੋਰਨ ਡੋਅਰਕਸਨ ਮੌਜੂਦਾ ਟਨਲ ਦੀ ਥਾਂ ਰਿਚਮੰਡ ਅਤੇ ਡੈਲਟਾ ਵਿਚਕਾਰ 10 ਲੇਨ ਦਾ ਪੁਲ ਬਣਾਉਣ ਦੇ ਹੱਕ ਵਿੱਚ ਹਨ। ਟਨਲ ਪ੍ਰੋਜੈਕਟ ’ਤੇ ਹੁਣ ਤੱਕ 700 ਮਿਲੀਅਨ ਡਾਲਰ ਤੋਂ ਵੱਧ ਖਰਚ ਹੋਣ ਦਾ ਅਨੁਮਾਨ ਹੈ। ਯੂਨੀਅਨ ਮੁਤਾਬਕ, ਲਗਭਗ 200 ਵਰਕਰ ਇਸ ਪ੍ਰੋਜੈਕਟ ’ਤੇ ਕੰਮ ਕਰ ਰਹੇ ਸਨ, ਜਿਨ੍ਹਾਂ ਵਿੱਚੋਂ ਕੁਝ ਨੂੰ ਹਟਾਇਆ ਜਾ ਰਿਹਾ ਹੈ। ਯੂਨੀਅਨ ਨੇ ਚਿੰਤਾ ਜਤਾਈ ਹੈ ਕਿ ਪ੍ਰੋਜੈਕਟ ਰੁਕਣ ਨਾਲ ਹੋਰ ਕੰਟਰੈਕਟਰਾਂ ਅਤੇ ਸਪਲਾਇਰਾਂ ਦੇ ਕਰਮਚਾਰੀ ਵੀ ਪ੍ਰਭਾਵਿਤ ਹੋ ਸਕਦੇ ਹਨ।