1 hour ago
Swift News
Northern ਬ੍ਰਿਟਿਸ਼ ਕੋਲੰਬੀਆ ਵਿੱਚ ਮੰਗਲਵਾਰ ਦੁਪਹਿਰ CN Rail ਦੀ ਇੱਕ ਮਾਲ ਗੱਡੀ ਪਟੜੀ ਤੋਂ ਉਤਰ ਗਈ। ਹਾਦਸੇ ਵਿੱਚ ਦੋ ਲੋਕੋਮੋਟਿਵ ਅਤੇ ਪੰਜ ਰੇਲ ਡੱਬੇ ਪਟੜੀ ਤੋਂ ਲਹਿ ਗਏ, ਜਦਕਿ ਰੇਲ ਗੱਡੀ ਦੇ ਦੋਵੇਂ ਕਰਮਚਾਰੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। CN Rail ਮੁਤਾਬਕ ਇਹ ਹਾਦਸਾ ਦੁਪਹਿਰ ਕਰੀਬ 1 ਵੱਜ ਕੇ 10 ਮਿੰਟ ’ਤੇ ਟੈਰੇਸ ਸ਼ਹਿਰ ਤੋਂ ਲਗਭਗ 16 ਕਿਲੋਮੀਟਰ ਦੱਖਣ-ਪੱਛਮ ਵੱਲ ਚੱਟਾਨਾਂ ਖਿਸਕਣ ਕਾਰਨ ਵਾਪਰਿਆ। ਟੈਰੇਸ RCMP ਨੇ ਦੱਸਿਆ ਕਿ ਕੁਝ ਡੱਬੇ ਸਕੀਨਾ ਦਰਿਆ ਵਿੱਚ ਜਾ ਡਿੱਗੇ। ਬੀ.ਸੀ. ਐਮਰਜੈਂਸੀ ਹੈਲਥ ਸਰਵਿਸਿਜ਼ ਮੁਤਾਬਕ ਦੋ ਐਂਬੂਲੈਂਸਾਂ ਮੌਕੇ ’ਤੇ ਭੇਜੀਆਂ ਗਈਆਂ ਅਤੇ ਦੋਵਾਂ ਕਰਮਚਾਰੀਆਂ ਨੂੰ ਗੰਭੀਰ ਪਰ ਸਥਿਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। CN Rail ਨੇ ਦੱਸਿਆ ਕਿ ਪਟੜੀ ਤੋਂ ਉਤਰੇ ਡੱਬਿਆਂ ਵਿੱਚ ਜੰਗਲਾਤ ਨਾਲ ਸਬੰਧਤ ਉਤਪਾਦਾਂ ਦੇ ਕੰਟੇਨਰ ਸਨ। ਹਾਦਸੇ ਦੌਰਾਨ ਇੱਕ ਲੋਕੋਮੋਟਿਵ ਦੇ ਡੀਜ਼ਲ ਟੈਂਕ ਵਿੱਚੋਂ ਈਂਧਨ ਲੀਕ ਹੋ ਰਿਹਾ ਹੈ। ਕੰਪਨੀ ਵੱਲੋਂ ਲੀਕ ਨੂੰ ਰੋਕਣ ਅਤੇ ਸਕੀਨਾ ਦਰਿਆ ਵਿੱਚ ਵਾਤਾਵਰਣ ’ਤੇ ਪੈਣ ਵਾਲੇ ਅਸਰ ਨੂੰ ਘਟਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਕੰਪਨੀ ਨੇ ਕਿਹਾ ਕਿ ਅੱਗ ਲੱਗਣ ਦੀ ਕੋਈ ਰਿਪੋਰਟ ਨਹੀਂ ਅਤੇ ਲੋਕਾਂ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ। CN Rail ਵੱਲੋਂ ਹੋਰ ਜਾਣਕਾਰੀ ਬਾਅਦ ਵਿੱਚ ਦਿੱਤੀ ਜਾਵੇਗੀ।