1 hour ago
Swift News
ਬ੍ਰਿਟਿਸ਼ ਕੋਲੰਬੀਆ ਦੇ ਇੱਕ ਰੀਅਲਟਰ ਨੂੰ ਆਪਣੇ ਗਾਹਕ ਨਾਲ Conflict of Interest ਭਾਵ ਹਿੱਤਾਂ ਦੇ ਟਕਰਾਅ ਵਾਲਾ ਸੌਦਾ ਕਰਨ ਦੇ ਮਾਮਲੇ ਵਿੱਚ 58 ਹਜ਼ਾਰ 908 ਡਾਲਰ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਗਿਆ ਹੈ। ਬੀ.ਸੀ. ਫਾਈਨੈਂਸ਼ੀਅਲ ਸਰਵਿਸਿਜ਼ ਅਥਾਰਟੀ ਦੇ ਫੈਸਲੇ ਮੁਤਾਬਕ, ਜਨਵਰੀ 2021 ਵਿੱਚ ਰੀਅਲਟਰ ਇੰਦਰਜੀਤ ਅਰੋੜਾ ਨੇ ਆਪਣੇ ਗਾਹਕ ਵੱਲੋਂ ਸਰੀ ਦੀ ਇੱਕ Property ਲਈ 18 ਲੱਖ ਡਾਲਰ ਦੀ ਪੇਸ਼ਕਸ਼ ਕੀਤੀ ਸੀ। ਖਰੀਦਦਾਰ ਨੇ 1 ਲੱਖ 50 ਹਜ਼ਾਰ ਡਾਲਰ ਦੀ ਪਹਿਲੀ ਰਕਮ ਜਮ੍ਹਾਂ ਕਰਵਾਈ, ਪਰ ਜੂਨ ਵਿੱਚ ਦੇਣ ਵਾਲੀ 50 ਹਜ਼ਾਰ ਡਾਲਰ ਦੀ ਦੂਜੀ ਰਕਮ ਦਾ ਪ੍ਰਬੰਧ ਨਹੀਂ ਕਰ ਸਕਿਆ। ਇਸ ਤੋਂ ਬਾਅਦ ਅਰੋੜਾ ਦੇ ਪਰਿਵਾਰਕ ਮੈਂਬਰ ਨੇ ਇਹ ਰਕਮ ਚੈੱਕ ਰਾਹੀਂ ਅਦਾ ਕੀਤੀ। ਫਿਰ ਅਰੋੜਾ ਨੇ ਆਪਣੇ ਨਜ਼ਦੀਕੀ ਦੋਸਤ ਅਤੇ ਗਾਹਕ ਤੋਂ Property ਖਰੀਦਣ ਦਾ ਸਮਝੌਤਾ ਆਪਣੇ ਨਾਮ ਕਰਵਾ ਲਿਆ। ਹਾਲਾਂਕਿ, ਉਸ ਨੇ ਆਪਣੀ ਬ੍ਰੋਕਰੇਜ ਨੂੰ ਦੱਸਿਆ ਸੀ ਕਿ ਇਸ ਸੌਦੇ ਤੋਂ ਉਸ ਨੂੰ ਕੋਈ ਕਮਿਸ਼ਨ ਨਹੀਂ ਮਿਲੇਗਾ, ਪਰ ਬਾਅਦ ਵਿੱਚ ਵੇਚਣ ਵਾਲਿਆਂ ਤੋਂ ਉਸ ਨੇ 28 ਹਜ਼ਾਰ ਡਾਲਰ ਤੋਂ ਵੱਧ ਕਮਿਸ਼ਨ ਲਿਆ। ਵੇਚਣ ਵਾਲਿਆਂ ਨੂੰ Property ਦੀ ਰਜਿਸਟਰੀ ਦੇ ਸਮੇਂ ਪਤਾ ਲੱਗਿਆ ਕਿ ਖਰੀਦਦਾਰ ਅਰੋੜਾ ਖੁਦ ਸੀ। ਅਰੋੜਾ ਨੇ ਰੈਗੂਲੇਟਰ ਨੂੰ ਦੱਸਿਆ ਕਿ ਉਸ ਨੇ ਗਾਹਕ ਦੀ 1 ਲੱਖ 50 ਹਜ਼ਾਰ ਡਾਲਰ ਦੀ ਜਮ੍ਹਾਂ ਰਕਮ ਬਚਾਉਣ ਲਈ ਇਹ ਕਦਮ ਚੁੱਕਿਆ ਸੀ। ਹੁਕਮ ਅਨੁਸਾਰ, ਅਰੋੜਾ ਅਤੇ ਉਸ ਦੀ ਰੀਅਲ ਅਸਟੇਟ ਕੰਪਨੀ ਨੂੰ ਸਾਂਝੇ ਤੌਰ ’ਤੇ 50 ਹਜ਼ਾਰ ਡਾਲਰ ਜੁਰਮਾਨਾ ਅਤੇ 8 ਹਜ਼ਾਰ 908 ਡਾਲਰ ਜਾਂਚ ਖਰਚੇ ਵਜੋਂ 60 ਦਿਨਾਂ ਦੇ ਅੰਦਰ ਅਦਾ ਕਰਨੇ ਹੋਣਗੇ।