1 Northern ਬੀ.ਸੀ. ਵਿੱਚ Cn ਰੇਲ ਦੀਆਂ ਕਈ ਬੋਗੀਆਂ ਪਟੜੀ ਤੋਂ ਉਤਰੀਆਂ, ਦੋ ਕਰਮਚਾਰੀ ਹਸਪਤਾਲ ਦਾਖ਼ਲ 2 ਬੀ.ਸੀ. ਦੇ ਰੀਅਲਟਰ ਨੂੰ 58 ਹਜ਼ਾਰ ਡਾਲਰ ਤੋਂ ਵੱਧ ਦਾ ਜੁਰਮਾਨਾ 3 ਕਾਰਨੀ ਅਤੇ ਟਰੰਪ ਦੀ Apec ਸੰਮੇਲਨ ਦੌਰਾਨ ਮੁਲਾਕਾਤ, ਵਪਾਰ ਸਮਝੌਤੇ ’ਤੇ ਚਰਚਾ 4 ਕੈਨੇਡਾ ਭਰ ਵਿੱਚ ਅੱਜ ਐਮਰਜੈਂਸੀ ਅਲਰਟ ਸਿਸਟਮ ਦਾ ਟੈਸਟ, ਮੋਬਾਈਲ ਅਤੇ ਰੇਡੀਓ ’ਤੇ ਸੁਣਾਈ ਦੇਵੇਗੀ ਆਵਾਜ਼ 5 ਨੋਵਾ ਸਕੋਸ਼ੀਆ ਵਿੱਚ ਭਿਆਨਕ ਅੱਗ, ਇਮਾਰਤ ਡਿੱਗੀ; 17 ਲੋਕ ਹਸਪਤਾਲ ਦਾਖ਼ਲ 6 ਵੈਨਕੂਵਰ ਵਿੱਚ ਰਿਟੇਲ ਚੋਰੀਆਂ ਖ਼ਿਲਾਫ਼ ਪੁਲਿਸ ਦੀ ਕਾਰਵਾਈ, ਇੱਕ ਸਾਲ ਵਿੱਚ 859 ਗ੍ਰਿਫ਼ਤਾਰੀਆਂ 7 ਕੈਨੇਡਾ ਦੇ ਪ੍ਰਧਾਨ ਮੰਤਰੀ ਚੀਨ ਦੌਰੇ 'ਤੇ, ਮੈਕਸੀਕੋ ਦੀ ਰਾਸ਼ਟਰਪਤੀ ਨਾਲ ਵੀ ਹੋਵੇਗੀ ਮੁਲਾਕਾਤ 8 ਬ੍ਰਿਟਿਸ਼ ਕੋਲੰਬੀਆ ਦੀ ਨਵੀਂ ਸਰਕਾਰ ਵੱਲੋਂ ਨਹੀਂ ਬੁਲਾਇਆ ਜਾਵੇਗਾ ਪਤਝੜ ਇਜਲਾਸ 9 ਵੱਡੇ ਪ੍ਰੋਜੈਕਟਾਂ ਨੂੰ ਜਲਦੀ ਮਨਜ਼ੂਰੀ ਦੇਣ ਵਾਲੇ ਬਿੱਲ ਵਿੱਚ ਸੋਧਾਂ ਲਈ ਲਿਬਰਲ ਸੰਸਦ ਮੈਂਬਰ ਸਹਿਮਤ 1 Northern ਬੀ.ਸੀ. ਵਿੱਚ Cn ਰੇਲ ਦੀਆਂ ਕਈ ਬੋਗੀਆਂ ਪਟੜੀ ਤੋਂ ਉਤਰੀਆਂ, ਦੋ ਕਰਮਚਾਰੀ ਹਸਪਤਾਲ ਦਾਖ਼ਲ 2 ਬੀ.ਸੀ. ਦੇ ਰੀਅਲਟਰ ਨੂੰ 58 ਹਜ਼ਾਰ ਡਾਲਰ ਤੋਂ ਵੱਧ ਦਾ ਜੁਰਮਾਨਾ 3 ਕਾਰਨੀ ਅਤੇ ਟਰੰਪ ਦੀ Apec ਸੰਮੇਲਨ ਦੌਰਾਨ ਮੁਲਾਕਾਤ, ਵਪਾਰ ਸਮਝੌਤੇ ’ਤੇ ਚਰਚਾ 4 ਕੈਨੇਡਾ ਭਰ ਵਿੱਚ ਅੱਜ ਐਮਰਜੈਂਸੀ ਅਲਰਟ ਸਿਸਟਮ ਦਾ ਟੈਸਟ, ਮੋਬਾਈਲ ਅਤੇ ਰੇਡੀਓ ’ਤੇ ਸੁਣਾਈ ਦੇਵੇਗੀ ਆਵਾਜ਼ 5 ਨੋਵਾ ਸਕੋਸ਼ੀਆ ਵਿੱਚ ਭਿਆਨਕ ਅੱਗ, ਇਮਾਰਤ ਡਿੱਗੀ; 17 ਲੋਕ ਹਸਪਤਾਲ ਦਾਖ਼ਲ 6 ਵੈਨਕੂਵਰ ਵਿੱਚ ਰਿਟੇਲ ਚੋਰੀਆਂ ਖ਼ਿਲਾਫ਼ ਪੁਲਿਸ ਦੀ ਕਾਰਵਾਈ, ਇੱਕ ਸਾਲ ਵਿੱਚ 859 ਗ੍ਰਿਫ਼ਤਾਰੀਆਂ 7 ਕੈਨੇਡਾ ਦੇ ਪ੍ਰਧਾਨ ਮੰਤਰੀ ਚੀਨ ਦੌਰੇ 'ਤੇ, ਮੈਕਸੀਕੋ ਦੀ ਰਾਸ਼ਟਰਪਤੀ ਨਾਲ ਵੀ ਹੋਵੇਗੀ ਮੁਲਾਕਾਤ 8 ਬ੍ਰਿਟਿਸ਼ ਕੋਲੰਬੀਆ ਦੀ ਨਵੀਂ ਸਰਕਾਰ ਵੱਲੋਂ ਨਹੀਂ ਬੁਲਾਇਆ ਜਾਵੇਗਾ ਪਤਝੜ ਇਜਲਾਸ 9 ਵੱਡੇ ਪ੍ਰੋਜੈਕਟਾਂ ਨੂੰ ਜਲਦੀ ਮਨਜ਼ੂਰੀ ਦੇਣ ਵਾਲੇ ਬਿੱਲ ਵਿੱਚ ਸੋਧਾਂ ਲਈ ਲਿਬਰਲ ਸੰਸਦ ਮੈਂਬਰ ਸਹਿਮਤ

ਕਾਰਨੀ ਅਤੇ ਟਰੰਪ ਦੀ Apec ਸੰਮੇਲਨ ਦੌਰਾਨ ਮੁਲਾਕਾਤ, ਵਪਾਰ ਸਮਝੌਤੇ ’ਤੇ ਚਰਚਾ

Swift News

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਚੀਨ ਦੇ ਸ਼ਹਿਰ ਸ਼ੇਨਜ਼ੇਨ ਵਿੱਚ ਚੱਲ ਰਹੇ APEC ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਕੈਨੇਡਾ ਅਤੇ ਅਮਰੀਕਾ ਵਿਚਾਲੇ ਆਪਸੀ ਫਾਇਦੇ ਵਾਲੇ ਵਪਾਰ ਸਮਝੌਤੇ ਲਈ ਜਾਰੀ ਗੱਲਬਾਤ ਬਾਰੇ ਚਰਚਾ ਕੀਤੀ। ਮੁਲਾਕਾਤ ਤੋਂ ਬਾਅਦ ਜਾਰੀ ਬਿਆਨ ਮੁਤਾਬਕ, ਇਸ ਸਮਝੌਤੇ ਦਾ ਮਕਸਦ ਚੰਗੀਆਂ ਨੌਕਰੀਆਂ ਪੈਦਾ ਕਰਨਾ, ਚੀਜ਼ਾਂ ਨੂੰ ਕਿਫਾਇਤੀ ਬਣਾਉਣਾ ਅਤੇ ਕੈਨੇਡਾ ਦੀਆਂ ਭਾਸ਼ਾਵਾਂ, ਸੱਭਿਆਚਾਰ ਤੇ Sovereignty ਦਾ ਸਤਿਕਾਰ ਕਰਨਾ ਹੈ। ਦੋਵਾਂ ਆਗੂਆਂ ਨੇ ਗੱਲਬਾਤ ਜਾਰੀ ਰੱਖਣ ਅਤੇ ਇੱਕ-ਦੂਜੇ ਦੇ ਸੰਪਰਕ ਵਿੱਚ ਰਹਿਣ ’ਤੇ ਸਹਿਮਤੀ ਜਤਾਈ। ਇਸ ਤੋਂ ਪਹਿਲਾਂ ਚੀਨ ਨਾਲ ਕੈਨੇਡਾ ਦੇ ਵਧਦੇ ਵਪਾਰਕ ਸਬੰਧਾਂ ਬਾਰੇ ਅਮਰੀਕੀ ਚਿੰਤਾਵਾਂ ’ਤੇ ਕਾਰਨੀ ਨੇ ਕਿਹਾ ਕਿ ਉਨ੍ਹਾਂ ਦੀ ਟਰੰਪ ਨਾਲ ਗੱਲਬਾਤ ਦੌਰਾਨ ਇਹ ਮੁੱਦਾ ਮੁੱਖ ਤਰਜੀਹ ਨਹੀਂ ਰਿਹਾ। APEC ਦੇ ਕਾਰੋਬਾਰੀ ਆਗੂਆਂ ਦੀ ਮੀਟਿੰਗ ਵਿੱਚ ਕਾਰਨੀ ਨੇ ਏਸ਼ੀਆਈ ਦੇਸ਼ਾਂ ਅਤੇ ਚੀਨ ਨੂੰ ਕੈਨੇਡਾ ਦੇ ਵੱਡੇ ਪ੍ਰੋਜੈਕਟਾਂ, ਜਿਵੇਂ ਬੰਦਰਗਾਹਾਂ ਦੇ ਵਿਸਥਾਰ ਅਤੇ ਪਾਈਪਲਾਈਨਾਂ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਇਸ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰੂਸ ’ਤੇ ਲੱਗੀਆਂ ਪਾਬੰਦੀਆਂ ਦੇ ਅਸਰ ਨੂੰ ਘੱਟ ਦੱਸਿਆ, ਪਰ ਕਾਰਨੀ ਨੇ ਉਨ੍ਹਾਂ ਦੇ ਦਾਅਵੇ ਨੂੰ ਗਲਤ ਕਰਾਰ ਦਿੱਤਾ। ਕਾਰਨੀ ਨੇ ਕਿਹਾ ਕਿ ਯੂਕਰੇਨ ਜੰਗ ਜਾਰੀ ਰਹਿਣ ਤੱਕ ਪਾਬੰਦੀਆਂ ਵੀ ਵਧਦੀਆਂ ਰਹਿਣਗੀਆਂ।