1 Northern ਬੀ.ਸੀ. ਵਿੱਚ Cn ਰੇਲ ਦੀਆਂ ਕਈ ਬੋਗੀਆਂ ਪਟੜੀ ਤੋਂ ਉਤਰੀਆਂ, ਦੋ ਕਰਮਚਾਰੀ ਹਸਪਤਾਲ ਦਾਖ਼ਲ 2 ਬੀ.ਸੀ. ਦੇ ਰੀਅਲਟਰ ਨੂੰ 58 ਹਜ਼ਾਰ ਡਾਲਰ ਤੋਂ ਵੱਧ ਦਾ ਜੁਰਮਾਨਾ 3 ਕਾਰਨੀ ਅਤੇ ਟਰੰਪ ਦੀ Apec ਸੰਮੇਲਨ ਦੌਰਾਨ ਮੁਲਾਕਾਤ, ਵਪਾਰ ਸਮਝੌਤੇ ’ਤੇ ਚਰਚਾ 4 ਕੈਨੇਡਾ ਭਰ ਵਿੱਚ ਅੱਜ ਐਮਰਜੈਂਸੀ ਅਲਰਟ ਸਿਸਟਮ ਦਾ ਟੈਸਟ, ਮੋਬਾਈਲ ਅਤੇ ਰੇਡੀਓ ’ਤੇ ਸੁਣਾਈ ਦੇਵੇਗੀ ਆਵਾਜ਼ 5 ਨੋਵਾ ਸਕੋਸ਼ੀਆ ਵਿੱਚ ਭਿਆਨਕ ਅੱਗ, ਇਮਾਰਤ ਡਿੱਗੀ; 17 ਲੋਕ ਹਸਪਤਾਲ ਦਾਖ਼ਲ 6 ਵੈਨਕੂਵਰ ਵਿੱਚ ਰਿਟੇਲ ਚੋਰੀਆਂ ਖ਼ਿਲਾਫ਼ ਪੁਲਿਸ ਦੀ ਕਾਰਵਾਈ, ਇੱਕ ਸਾਲ ਵਿੱਚ 859 ਗ੍ਰਿਫ਼ਤਾਰੀਆਂ 7 ਕੈਨੇਡਾ ਦੇ ਪ੍ਰਧਾਨ ਮੰਤਰੀ ਚੀਨ ਦੌਰੇ 'ਤੇ, ਮੈਕਸੀਕੋ ਦੀ ਰਾਸ਼ਟਰਪਤੀ ਨਾਲ ਵੀ ਹੋਵੇਗੀ ਮੁਲਾਕਾਤ 8 ਬ੍ਰਿਟਿਸ਼ ਕੋਲੰਬੀਆ ਦੀ ਨਵੀਂ ਸਰਕਾਰ ਵੱਲੋਂ ਨਹੀਂ ਬੁਲਾਇਆ ਜਾਵੇਗਾ ਪਤਝੜ ਇਜਲਾਸ 9 ਵੱਡੇ ਪ੍ਰੋਜੈਕਟਾਂ ਨੂੰ ਜਲਦੀ ਮਨਜ਼ੂਰੀ ਦੇਣ ਵਾਲੇ ਬਿੱਲ ਵਿੱਚ ਸੋਧਾਂ ਲਈ ਲਿਬਰਲ ਸੰਸਦ ਮੈਂਬਰ ਸਹਿਮਤ 1 Northern ਬੀ.ਸੀ. ਵਿੱਚ Cn ਰੇਲ ਦੀਆਂ ਕਈ ਬੋਗੀਆਂ ਪਟੜੀ ਤੋਂ ਉਤਰੀਆਂ, ਦੋ ਕਰਮਚਾਰੀ ਹਸਪਤਾਲ ਦਾਖ਼ਲ 2 ਬੀ.ਸੀ. ਦੇ ਰੀਅਲਟਰ ਨੂੰ 58 ਹਜ਼ਾਰ ਡਾਲਰ ਤੋਂ ਵੱਧ ਦਾ ਜੁਰਮਾਨਾ 3 ਕਾਰਨੀ ਅਤੇ ਟਰੰਪ ਦੀ Apec ਸੰਮੇਲਨ ਦੌਰਾਨ ਮੁਲਾਕਾਤ, ਵਪਾਰ ਸਮਝੌਤੇ ’ਤੇ ਚਰਚਾ 4 ਕੈਨੇਡਾ ਭਰ ਵਿੱਚ ਅੱਜ ਐਮਰਜੈਂਸੀ ਅਲਰਟ ਸਿਸਟਮ ਦਾ ਟੈਸਟ, ਮੋਬਾਈਲ ਅਤੇ ਰੇਡੀਓ ’ਤੇ ਸੁਣਾਈ ਦੇਵੇਗੀ ਆਵਾਜ਼ 5 ਨੋਵਾ ਸਕੋਸ਼ੀਆ ਵਿੱਚ ਭਿਆਨਕ ਅੱਗ, ਇਮਾਰਤ ਡਿੱਗੀ; 17 ਲੋਕ ਹਸਪਤਾਲ ਦਾਖ਼ਲ 6 ਵੈਨਕੂਵਰ ਵਿੱਚ ਰਿਟੇਲ ਚੋਰੀਆਂ ਖ਼ਿਲਾਫ਼ ਪੁਲਿਸ ਦੀ ਕਾਰਵਾਈ, ਇੱਕ ਸਾਲ ਵਿੱਚ 859 ਗ੍ਰਿਫ਼ਤਾਰੀਆਂ 7 ਕੈਨੇਡਾ ਦੇ ਪ੍ਰਧਾਨ ਮੰਤਰੀ ਚੀਨ ਦੌਰੇ 'ਤੇ, ਮੈਕਸੀਕੋ ਦੀ ਰਾਸ਼ਟਰਪਤੀ ਨਾਲ ਵੀ ਹੋਵੇਗੀ ਮੁਲਾਕਾਤ 8 ਬ੍ਰਿਟਿਸ਼ ਕੋਲੰਬੀਆ ਦੀ ਨਵੀਂ ਸਰਕਾਰ ਵੱਲੋਂ ਨਹੀਂ ਬੁਲਾਇਆ ਜਾਵੇਗਾ ਪਤਝੜ ਇਜਲਾਸ 9 ਵੱਡੇ ਪ੍ਰੋਜੈਕਟਾਂ ਨੂੰ ਜਲਦੀ ਮਨਜ਼ੂਰੀ ਦੇਣ ਵਾਲੇ ਬਿੱਲ ਵਿੱਚ ਸੋਧਾਂ ਲਈ ਲਿਬਰਲ ਸੰਸਦ ਮੈਂਬਰ ਸਹਿਮਤ

ਵੈਨਕੂਵਰ ਵਿੱਚ ਰਿਟੇਲ ਚੋਰੀਆਂ ਖ਼ਿਲਾਫ਼ ਪੁਲਿਸ ਦੀ ਕਾਰਵਾਈ, ਇੱਕ ਸਾਲ ਵਿੱਚ 859 ਗ੍ਰਿਫ਼ਤਾਰੀਆਂ

Swift News

ਵੈਨਕੂਵਰ ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਰਿਟੇਲ ਚੋਰੀਆਂ ਰੋਕਣ ਲਈ ਬਣਾਈ ਗਈ ਵਿਸ਼ੇਸ਼ ਟਾਸਕ ਫੋਰਸ ਨੇ ਇੱਕ ਸਾਲ ਤੋਂ ਕੁਝ ਵੱਧ ਸਮੇਂ ਦੌਰਾਨ 859 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਛੁੱਟੀਆਂ ਅਤੇ ਕ੍ਰਿਸਮਸ ਦੇ ਖਰੀਦਦਾਰੀ ਸੀਜ਼ਨ ਨੂੰ ਦੇਖਦਿਆਂ ਪੁਲਿਸ ਸ਼ਹਿਰ ਦੇ ਵੱਖ-ਵੱਖ ਸਟੋਰਾਂ ਦੇ ਆਲੇ-ਦੁਆਲੇ ਆਪਣੀ ਮੌਜੂਦਗੀ ਵਧਾਉਣ ਜਾ ਰਹੀ ਹੈ। ਪੁਲਿਸ ਮੁਤਾਬਕ ਉਨ੍ਹਾਂ ਦੀ ਨਜ਼ਰ ਖ਼ਾਸ ਤੌਰ ’ਤੇ ਸੰਗਠਿਤ ਚੋਰੀਆਂ ਅਤੇ ਵਾਰ-ਵਾਰ ਅਪਰਾਧ ਕਰਨ ਵਾਲੇ ਲੋਕਾਂ ’ਤੇ ਰਹੇਗੀ। ਪੁਲਿਸ ਅਧਿਕਾਰੀ ਐਸਟ੍ਰਿਡ ਬੌਂਟਰ ਨੇ ਦੱਸਿਆ ਕਿ ਜਦੋਂ ਕੋਈ ਸ਼ੱਕੀ ਇੱਕ ਸਟੋਰ ਵਿੱਚ ਚੋਰੀ ਕਰਦਾ ਦਿਖਾਈ ਦਿੰਦਾ ਹੈ, ਤਾਂ ਪੁਲਿਸ ਉਸ ਦੀ ਪਛਾਣ ਕਰਕੇ ਹੋਰ ਸਟੋਰਾਂ ਅਤੇ ਇਲਾਕਿਆਂ ਵਿੱਚ ਕੀਤੀਆਂ ਚੋਰੀਆਂ ਨਾਲ ਵੀ ਉਸ ਦਾ ਸਬੰਧ ਜੋੜ ਸਕਦੀ ਹੈ। ਦੂਜੇ ਪਾਸੇ, ਕਿੰਗਜ਼ਗੇਟ ਮਾਲ ਵਿੱਚ ਸਟੌਕਸ ਥ੍ਰਿਫਟ ਐਂਡ ਵਿੰਟੇਜ ਸਟੋਰ ਦੀ ਮਾਲਕਣ ਟ੍ਰਿਸ਼ੀਆ ਹਿੱਲ ਦਾ ਕਹਿਣਾ ਹੈ ਕਿ ਉਸ ਦੇ ਕਾਰੋਬਾਰ ਵਿੱਚ ਲਗਭਗ ਹਰ ਰੋਜ਼ ਚੋਰੀ ਹੁੰਦੀ ਹੈ। ਉਸ ਮੁਤਾਬਕ, ਪਿਛਲੇ ਸਾਲ ਚੋਰੀਆਂ ਕਾਰਨ ਉਸ ਨੂੰ 20 ਹਜ਼ਾਰ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ। ਹਿੱਲ ਦਾ ਕਹਿਣਾ ਹੈ ਕਿ ਕਈ ਸ਼ੱਕੀ ਗ੍ਰਿਫ਼ਤਾਰੀ ਤੋਂ ਬਾਅਦ ਉਸੇ ਦਿਨ ਜਾਂ ਅਗਲੇ ਦਿਨ ਮੁੜ ਚੋਰੀ ਕਰਨ ਆ ਜਾਂਦੇ ਹਨ ਅਤੇ ਸਖ਼ਤ ਸਜ਼ਾਵਾਂ ਦੀ ਲੋੜ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ 859 ਲੋਕਾਂ ਵਿੱਚੋਂ 19 ਫ਼ੀਸਦੀ ਹਿੰਸਕ ਅਪਰਾਧੀ ਮੰਨੇ ਗਏ ਹਨ। ਵੈਨਕੂਵਰ ਵਿੱਚ ਰਿਟੇਲ ਅਪਰਾਧਾਂ ਦੀ ਗਿਣਤੀ 2014 ਤੋਂ ਹੁਣ ਤੱਕ 57 ਫ਼ੀਸਦੀ ਵਧੀ ਹੈ। ਪੁਲਿਸ ਦੀ ਇਸ ਮੁਹਿੰਮ ਨਾਲ ਕਾਰੋਬਾਰਾਂ ਨੂੰ ਕਿੰਨੀ ਰਾਹਤ ਮਿਲਦੀ ਹੈ, ਇਹ ਆਉਣ ਵਾਲੇ ਸਮੇਂ ਵਿੱਚ ਸਪੱਸ਼ਟ ਹੋਵੇਗਾ।