4 hours ago
Swift News
CBC News ਵੱਲੋਂ ਹਾਸਲ ਕੀਤੇ Immigration and Refugee ਬੋਰਡ (IRB) ਦੇ ਦਸਤਾਵੇਜ਼ਾਂ ਮੁਤਾਬਕ, 25 ਸਾਲਾ Ravinder Singh ’ਤੇ ਪਿਛਲੇ ਸਾਲ Surrey ਦੇ Radio Swift 1200 AM ’ਤੇ ਹੋਈ ਗੋਲੀਬਾਰੀ ਅਤੇ extortion campaign ਨਾਲ ਜੁੜੇ ਹੋਣ ਦਾ ਸ਼ੱਕ ਹੈ। ਦਸਤਾਵੇਜ਼ਾਂ ਮੁਤਾਬਕ ਉਸਦਾ ਸਬੰਧ Hood 420 ਨਾਲ ਦੱਸਿਆ ਗਿਆ ਹੈ, ਜਿਸ ਨੂੰ authorities Lawrence Bishnoi ਨਾਲ ਜੋੜਦੇ ਹਨ ਜਾਂ ਕਹਿੰਦੇ ਹਨ ਕਿ ਇਸਦਾ ਨਾਮ ਧਮਕੀਆਂ ਲਈ ਵਰਤਿਆ ਜਾਂਦਾ ਹੈ।
IRB records ਮੁਤਾਬਕ ਪੁਲਿਸ ਨੂੰ Ravinder Singh ਅਤੇ ਹੋਰ suspects ਵਿਚਕਾਰ ਕੜੀਆਂ ਨਵੰਬਰ ਵਿੱਚ ਉਸਦੀ Red Deer ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਮਿਲੀਆਂ।
Hearing transcript ਮੁਤਾਬਕ ਉਸਦੇ phone ਵਿੱਚ ਇੱਕ note ਮਿਲਿਆ, ਜੋ Radio Swift ਦੇ ਮਾਲਕ ਨੂੰ ਭੇਜੀ ਗਈ ਧਮਕੀ ਨਾਲ ਮਿਲਦਾ ਸੀ। ਇਸ ਵਿੱਚ Bishnoi ਅਤੇ Goldy Dhillon ਦੇ ਨਾਮ ’ਤੇ ਪੰਜ ਮਿਲੀਅਨ ਡਾਲਰ ਦੀ ਮੰਗ ਕੀਤੀ ਗਈ ਸੀ।
Ontario Provincial Police ਦੇ ਇੱਕ intelligence analyst ਨੇ ਕਿਹਾ ਕਿ Singh ਪਹਿਲੀ ਵਾਰ 2025 ਦੀ ਪਤਝੜ ਵਿੱਚ Caledon ਅਤੇ Brampton ਦੀਆਂ extortion-related shootings ਦੀ ਜਾਂਚ ਦੌਰਾਨ ਪੁਲਿਸ ਦੇ ਧਿਆਨ ਵਿੱਚ ਆਇਆ। ਪੁਲਿਸ ਮੁਤਾਬਕ ਉਸਦਾ phone ਹੋਰ suspects ਨੂੰ locations ਅਤੇ shooting instructions ਭੇਜਣ ਨਾਲ ਵੀ ਜੁੜਿਆ ਹੋਇਆ ਮਿਲਿਆ।
ਫਰਵਰੀ ਵਿੱਚ Edmonton ਵਿੱਚ ਉਸਨੂੰ ਦੁਬਾਰਾ ਗ੍ਰਿਫ਼ਤਾਰ ਕੀਤਾ ਗਿਆ। RCMP ਮੁਤਾਬਕ ਉਸਦੇ phone ਵਿੱਚ Radio Swift ਨੂੰ ਭੇਜਿਆ ਗਿਆ ਕਥਿਤ extortion script ਅਤੇ victims ਦੇ addresses ਨਾਲ ਸਬੰਧਤ searches ਵੀ ਮਿਲੀਆਂ। IRB ਨੇ ਜੁਲਾਈ ਵਿੱਚ Ravinder Singh ਖ਼ਿਲਾਫ਼ organized criminality ਦੇ ਆਧਾਰ ’ਤੇ deportation order ਜਾਰੀ ਕੀਤਾ ਸੀ।