1 ਟਰੰਪ ਵੱਲੋਂ ਕੈਨੇਡੀਅਨ ਵਸਤਾਂ ਦੀ Imports ’ਤੇ ਪਾਬੰਦੀਆਂ ਲਾਗੂ 2 One B.c. ਵੱਲੋਂ ਅੱਠ ਬੀ.ਸੀ. ਕੰਜ਼ਰਵੇਟਿਵ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਨਾ ਲੜਨ ਦਾ ਫੈਸਲਾ 3 ਅਮੈਲੀਆ ਬਾਊਲਟਬੀ ਅਗਲੀਆਂ ਬੀ.ਸੀ. ਚੋਣਾਂ ਨਹੀਂ ਲੜੇਗੀ 4 ਮਾਰਕ ਕਾਰਨੀ ਅੱਜ ਵੈਨਕੂਵਰ ਵਿੱਚ ਊਰਜਾ ਖੇਤਰ ਬਾਰੇ ਵੱਡਾ ਐਲਾਨ ਕਰਨਗੇ 5 Radio Swift 1200 Am ਗੋਲੀਬਾਰੀ ਮਾਮਲੇ ਵਿੱਚ Ravinder Singh ਦਾ ਨਾਮ 6 ਬੀ.ਸੀ. ਚੋਣ ਮੁਹਿੰਮ ਵਿੱਚ ਐਨਰਜੀ ਅਤੇ ਮਹਿੰਗਾਈ ਮੁੱਖ ਮੁੱਦੇ 7 ਬੀ.ਸੀ. ਕੰਜ਼ਰਵੇਟਿਵ ਪਾਰਟੀ ਵੱਲੋਂ ਕੋਈ ਨਵਾਂ ਟੈਕਸ ਨਾ ਲਗਾਉਣ ਦਾ ਵਾਅਦਾ 8 ਵੈਨਕੂਵਰ ਦੇ Spanish Banks ’ਤੇ ਗੋਲੀਬਾਰੀ, ਇੱਕ ਸ਼ੱਕੀ ਗ੍ਰਿਫ਼ਤਾਰ 9 ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਮੌਜੂਦਾ ਮੇਅਰ ਬਰੈਂਡਾ ਲੌਕ ਅਤੇ ਉਨ੍ਹਾਂ ਦੀ ਸਲੇਟ ਨੂੰ ਸਮਰਥਨ 1 ਟਰੰਪ ਵੱਲੋਂ ਕੈਨੇਡੀਅਨ ਵਸਤਾਂ ਦੀ Imports ’ਤੇ ਪਾਬੰਦੀਆਂ ਲਾਗੂ 2 One B.c. ਵੱਲੋਂ ਅੱਠ ਬੀ.ਸੀ. ਕੰਜ਼ਰਵੇਟਿਵ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਨਾ ਲੜਨ ਦਾ ਫੈਸਲਾ 3 ਅਮੈਲੀਆ ਬਾਊਲਟਬੀ ਅਗਲੀਆਂ ਬੀ.ਸੀ. ਚੋਣਾਂ ਨਹੀਂ ਲੜੇਗੀ 4 ਮਾਰਕ ਕਾਰਨੀ ਅੱਜ ਵੈਨਕੂਵਰ ਵਿੱਚ ਊਰਜਾ ਖੇਤਰ ਬਾਰੇ ਵੱਡਾ ਐਲਾਨ ਕਰਨਗੇ 5 Radio Swift 1200 Am ਗੋਲੀਬਾਰੀ ਮਾਮਲੇ ਵਿੱਚ Ravinder Singh ਦਾ ਨਾਮ 6 ਬੀ.ਸੀ. ਚੋਣ ਮੁਹਿੰਮ ਵਿੱਚ ਐਨਰਜੀ ਅਤੇ ਮਹਿੰਗਾਈ ਮੁੱਖ ਮੁੱਦੇ 7 ਬੀ.ਸੀ. ਕੰਜ਼ਰਵੇਟਿਵ ਪਾਰਟੀ ਵੱਲੋਂ ਕੋਈ ਨਵਾਂ ਟੈਕਸ ਨਾ ਲਗਾਉਣ ਦਾ ਵਾਅਦਾ 8 ਵੈਨਕੂਵਰ ਦੇ Spanish Banks ’ਤੇ ਗੋਲੀਬਾਰੀ, ਇੱਕ ਸ਼ੱਕੀ ਗ੍ਰਿਫ਼ਤਾਰ 9 ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਮੌਜੂਦਾ ਮੇਅਰ ਬਰੈਂਡਾ ਲੌਕ ਅਤੇ ਉਨ੍ਹਾਂ ਦੀ ਸਲੇਟ ਨੂੰ ਸਮਰਥਨ

ਬੀ.ਸੀ. ਚੋਣ ਮੁਹਿੰਮ ਵਿੱਚ ਐਨਰਜੀ ਅਤੇ ਮਹਿੰਗਾਈ ਮੁੱਖ ਮੁੱਦੇ

Swift News

ਬੀ.ਸੀ. ਦੀ ਸੂਬਾਈ ਚੋਣ ਮੁਹਿੰਮ ਹੁਣ ਪੂਰੀ ਤਰ੍ਹਾਂ ਤੇਜ਼ ਹੋ ਗਈ ਹੈ ਅਤੇ ਸੋਮਵਾਰ ਨੂੰ ਵੱਖ-ਵੱਖ ਪਾਰਟੀਆਂ ਨੇ ਆਈਲੈਂਡ, ਨੌਰਥ ਕੋਸਟ ਅਤੇ ਲੋਅਰ ਮੇਨਲੈਂਡ ਵਿੱਚ ਕੈਂਪੇਨਿੰਗ ਕੀਤੀ। ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਅੰਤਰਿਮ ਆਗੂ ਲੌਰਨ ਡੌਰਕਸਨ ਨੇ ਆਪਣੀ ਪਾਰਟੀ ਦਾ ਨਵਾਂ B.C. Energy Superpower Plan ਜਾਰੀ ਕੀਤਾ ਹੈ, ਜਿਸ ਤਹਿਤ 2035 ਤੱਕ LNG ਉਤਪਾਦਨ ਨੂੰ ਤਿੰਨ ਗੁਣਾ ਕਰਨ ਅਤੇ ਨਵੇਂ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਡੌਰਕਸਨ ਨੇ ਕਿਹਾ ਕਿ ਬੀ.ਸੀ. ਕੋਲ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਾਫ਼ ਕੁਦਰਤੀ ਗੈਸ ਸਰੋਤਾਂ ਵਿੱਚੋਂ ਇੱਕ ਹੈ ਅਤੇ ਇਸ ਦੀ ਵਰਤੋਂ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਕੀਤੀ ਜਾ ਸਕਦੀ ਹੈ। ਉੱਧਰ, ਬੀ.ਸੀ. NDP ਆਗੂ ਡੇਵਿਡ ਈਬੀ ਨੇ ਪ੍ਰਿੰਸ ਰੂਪਰਟ ਵਿੱਚ ਕਿਹਾ ਕਿ ਮੌਜੂਦਾ ਅਨੁਮਾਨਾਂ ਮੁਤਾਬਕ ਸੂਬਾ 2035 ਤੱਕ LNG ਉਤਪਾਦਨ ਤਿੰਨ ਗੁਣਾ ਤੋਂ ਵੱਧ ਕਰਨ ਦੇ ਰਾਹ ’ਤੇ ਪਹਿਲਾਂ ਹੀ ਹੈ। ਉਨ੍ਹਾਂ ਨੇ ਪ੍ਰਿੰਸ ਰੂਪਰਟ ਪੋਰਟ ਦੇ ਵਿਸਥਾਰ ਦੀ ਯੋਜਨਾ ਵੀ ਦੱਸੀ ਅਤੇ ਕਿਹਾ ਕਿ 2030 ਤੱਕ ਇਹ ਵੈਨਕੂਵਰ ਤੋਂ ਬਾਅਦ ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਪੋਰਟ ਬਣ ਸਕਦੀ ਹੈ। NDP ਨੇ ਅਗਲੇ ਪੰਜ ਸਾਲਾਂ ਵਿੱਚ critical metals ਅਤੇ minerals ਦੇ ਉਤਪਾਦਨ ਨੂੰ ਦੁੱਗਣਾ ਕਰਨ ਦਾ ਟੀਚਾ ਵੀ ਰੱਖਿਆ ਹੈ। ਇਸ ਦੌਰਾਨ ਬੀ.ਸੀ. ਗ੍ਰੀਨ ਪਾਰਟੀ ਦੀ ਆਗੂ ਐਮਿਲੀ ਲੋਵਨ ਨੇ ਯੂਨੀਵਰਸਲ ਚਾਈਲਡਕੇਅਰ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ $10-a-day childcare ਨੂੰ ਤੁਰੰਤ ਮੁੜ ਮਜ਼ਬੂਤ ਕਰਨ ਅਤੇ ਪੰਜ ਸਾਲਾਂ ਵਿੱਚ ਇਸ ਨੂੰ ਮੁਫ਼ਤ ਕਰਨ ਦੀ ਯੋਜਨਾ ਦੱਸੀ। CentreBC ਅਤੇ OneBC ਨੇ ਸੋਮਵਾਰ ਨੂੰ ਕੋਈ ਕੈਂਪੇਨ ਇਵੈਂਟ ਨਹੀਂ ਕੀਤਾ।