4 hours ago
Swift News
ਬੀ.ਸੀ. ਵਿੱਚ ਚੋਣਾਂ ਤੋਂ ਪਹਿਲਾਂ ਸੱਜੇ ਪੱਖ ਦੀਆਂ ਪਾਰਟੀਆਂ ਵਿਚਾਲੇ ਸਿਆਸੀ ਸਮੀਕਰਨ ਬਦਲਦੇ ਨਜ਼ਰ ਆ ਰਹੇ ਹਨ। ਵਨਬੀ.ਸੀ. ਦੀ ਆਗੂ ਡੈਲਸ ਬ੍ਰੋਡੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਕੁਝ ਹਲਕਿਆਂ ਵਿੱਚ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰਾਂ ਖ਼ਿਲਾਫ਼ ਆਪਣੇ ਉਮੀਦਵਾਰ ਨਹੀਂ ਉਤਾਰੇਗੀ। ਬ੍ਰੋਡੀ ਮੁਤਾਬਕ ਉਨ੍ਹਾਂ ਨੇ ਅੱਠ ਅਜਿਹੇ ਕੰਜ਼ਰਵੇਟਿਵ ਉਮੀਦਵਾਰਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦੇ ਵਿਚਾਰਾਂ ਨਾਲ ਉਹ ਸਹਿਮਤ ਹਨ, ਖ਼ਾਸ ਕਰਕੇ SOGI ਅਤੇ ਅਧਿਆਪਕਾਂ ਲਈ Sexual Orientation ਨਾਲ ਸਬੰਧਤ ਸਰੋਤਾਂ ਨੂੰ ਹਟਾਉਣ ਦੇ ਮੁੱਦੇ ’ਤੇ। ਇਨ੍ਹਾਂ ਵਿੱਚ Heather Maahs, Kristina Lowen, Anna Kindy, Sharon Hartwell, Macklin McCall, Sheldon Clare, David Williams and Lawrence Mok ਸ਼ਾਮਲ ਹਨ। ਬ੍ਰੋਡੀ ਦਾ ਕਹਿਣਾ ਹੈ ਕਿ ਇਸ ਨਾਲ ਕੰਜ਼ਰਵੇਟਿਵ ਵੋਟਾਂ ਵੰਡਣ ਤੋਂ ਬਚਿਆ ਜਾ ਸਕੇਗਾ। ਉਹ ਸਾਬਕਾ ਆਗੂ ਜੌਨ ਰਸਟੈਡ ਵੱਲੋਂ ਪਾਰਟੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਵਨਬੀ.ਸੀ. ਦੀ ਆਗੂ ਬਣੀ ਸੀ। ਸਿਆਸੀ ਵਿਗਿਆਨੀ ਹੈਮਿਸ਼ ਟੈਲਫੋਰਡ ਮੁਤਾਬਕ ਬ੍ਰੋਡੀ ਚੋਣਵੇਂ ਹਲਕਿਆਂ ਵਿੱਚ ਵੋਟਾਂ ਵੰਡ ਕੇ ਬੀ.ਸੀ. ਕੰਜ਼ਰਵੇਟਿਵ ਪਾਰਟੀ ਨੂੰ ਬਾਹਰੋਂ ਆਪਣੇ ਵਿਚਾਰਾਂ ਮੁਤਾਬਕ ਢਾਲਣ ਦੀ ਕੋਸ਼ਿਸ਼ ਕਰ ਰਹੀ ਹੈ। ਉੱਧਰ, CentreBC ਦੀ ਆਗੂ ਐਲੀਨੋਰ ਸਟਰਕੋ ਨੇ ਕਿਹਾ ਹੈ ਕਿ ਉਹ ਕੰਜ਼ਰਵੇਟਿਵ ਉਮੀਦਵਾਰਾਂ ਖ਼ਿਲਾਫ਼ ਉਮੀਦਵਾਰ ਉਤਾਰਨ ਤੋਂ ਪਿੱਛੇ ਨਹੀਂ ਹਟੇਗੀ।