1 ਐਬਟਸਫੋਰਡ ਵਿੱਚ ਨਸ਼ੇ ਦੀ ਹਾਲਤ ’ਚ ਡਰਾਈਵਿੰਗ ਦਾ ਸ਼ੱਕ, ਬਿਜਲੀ ਦੇ ਖੰਭੇ ਨਾਲ ਟਕਰਾਇਆ ਟਰੱਕ 2 ਓਲੀਵੀਆ ਚਾਅ ਮੁੜ ਟੋਰਾਂਟੋ ਦੀ ਮੇਅਰ ਚੁਣੀ ਗਈ, ਬਰੈਂਪਟਨ ਵਿੱਚ ਪੈਟ੍ਰਿਕ ਬ੍ਰਾਊਨ ਦੀ ਵੀ ਜਿੱਤ 3 ਓਨਟਾਰੀਓ ਵਿੱਚ ਵਿਦਿਆਰਥੀ ਵਿੱਤੀ ਸਹਾਇਤਾ ਦੀ ਜਾਂਚ ਵਿੱਚ ਦੇਰੀ, ਸਰਕਾਰੀ ਫੰਡਾਂ ਦੀ ਵਰਤੋਂ ’ਤੇ ਉੱਠੇ ਸਵਾਲ 4 Dripa ਕਾਨੂੰਨ ਰੱਦ ਕਰਨ ਦੇ ਵਾਅਦੇ ’ਤੇ ਬੀ.ਸੀ. ਦੇ ਨਵੇਂ ਪ੍ਰੀਮੀਅਰ ਨੂੰ ਫਸਟ ਨੇਸ਼ਨਜ਼ ਆਗੂਆਂ ਦੀ ਚੇਤਾਵਨੀ 5 ਇੰਡੀਅਨ ਐਕਟ ਦੀ ਸਮੀਖਿਆ ਦਾ ਮਤਲਬ ਇਸ ਨੂੰ ਖ਼ਤਮ ਕਰਨਾ ਨਹੀਂ: ਕਾਰਨੀ 6 ਅਮਰੀਕਾ ਤੋਂ ਮੈਕਸੀਕੋ ਤੱਕ ਚੋਰੀ ਦੀਆਂ ਗੱਡੀਆਂ ਦਾ ਜਾਲ! 13 ਲੋਕਾਂ ਖ਼ਿਲਾਫ਼ ਵੱਡੀ ਕਾਰਵਾਈ । 7 ਟੋਰਾਂਟੋ 'ਚ ਮਾਂ-ਧੀ ਦਾ ਕਥਿਤ ਠੱਗੀ ਕਾਂਡ! ਸਾਢੇ 3 ਲੱਖ ਡਾਲਰ ਦੀ ਧੋਖਾਧੜੀ ਦੇ ਦੋਸ਼ 8 Bc ਚੋਣਾਂ ਚ ਕੰਜ਼ਰਵੇਟਿਵ ਪਾਰਟੀ ਹੂੰਝਾ ਫੇਰੂ ਜਿੱਤ; ਅੰਤਿਮ ਨਤੀਜੇ ਅਜੇ ਬਾਕੀ 9 ਅਮਰੀਕਾ ’ਚ ਖ਼ੂਨੀ ਝਗੜਾ! ਯੂਨੀਵਰਸਿਟੀ ਨੇੜੇ ਗੋਲੀਬਾਰੀ, 11 ਲੋਕਾਂ ਨੂੰ ਲੱਗੀਆਂ ਗੋਲੀਆਂ, ਬੱਚੇ ਵੀ ਜ਼ਖ਼ਮੀ 1 ਐਬਟਸਫੋਰਡ ਵਿੱਚ ਨਸ਼ੇ ਦੀ ਹਾਲਤ ’ਚ ਡਰਾਈਵਿੰਗ ਦਾ ਸ਼ੱਕ, ਬਿਜਲੀ ਦੇ ਖੰਭੇ ਨਾਲ ਟਕਰਾਇਆ ਟਰੱਕ 2 ਓਲੀਵੀਆ ਚਾਅ ਮੁੜ ਟੋਰਾਂਟੋ ਦੀ ਮੇਅਰ ਚੁਣੀ ਗਈ, ਬਰੈਂਪਟਨ ਵਿੱਚ ਪੈਟ੍ਰਿਕ ਬ੍ਰਾਊਨ ਦੀ ਵੀ ਜਿੱਤ 3 ਓਨਟਾਰੀਓ ਵਿੱਚ ਵਿਦਿਆਰਥੀ ਵਿੱਤੀ ਸਹਾਇਤਾ ਦੀ ਜਾਂਚ ਵਿੱਚ ਦੇਰੀ, ਸਰਕਾਰੀ ਫੰਡਾਂ ਦੀ ਵਰਤੋਂ ’ਤੇ ਉੱਠੇ ਸਵਾਲ 4 Dripa ਕਾਨੂੰਨ ਰੱਦ ਕਰਨ ਦੇ ਵਾਅਦੇ ’ਤੇ ਬੀ.ਸੀ. ਦੇ ਨਵੇਂ ਪ੍ਰੀਮੀਅਰ ਨੂੰ ਫਸਟ ਨੇਸ਼ਨਜ਼ ਆਗੂਆਂ ਦੀ ਚੇਤਾਵਨੀ 5 ਇੰਡੀਅਨ ਐਕਟ ਦੀ ਸਮੀਖਿਆ ਦਾ ਮਤਲਬ ਇਸ ਨੂੰ ਖ਼ਤਮ ਕਰਨਾ ਨਹੀਂ: ਕਾਰਨੀ 6 ਅਮਰੀਕਾ ਤੋਂ ਮੈਕਸੀਕੋ ਤੱਕ ਚੋਰੀ ਦੀਆਂ ਗੱਡੀਆਂ ਦਾ ਜਾਲ! 13 ਲੋਕਾਂ ਖ਼ਿਲਾਫ਼ ਵੱਡੀ ਕਾਰਵਾਈ । 7 ਟੋਰਾਂਟੋ 'ਚ ਮਾਂ-ਧੀ ਦਾ ਕਥਿਤ ਠੱਗੀ ਕਾਂਡ! ਸਾਢੇ 3 ਲੱਖ ਡਾਲਰ ਦੀ ਧੋਖਾਧੜੀ ਦੇ ਦੋਸ਼ 8 Bc ਚੋਣਾਂ ਚ ਕੰਜ਼ਰਵੇਟਿਵ ਪਾਰਟੀ ਹੂੰਝਾ ਫੇਰੂ ਜਿੱਤ; ਅੰਤਿਮ ਨਤੀਜੇ ਅਜੇ ਬਾਕੀ 9 ਅਮਰੀਕਾ ’ਚ ਖ਼ੂਨੀ ਝਗੜਾ! ਯੂਨੀਵਰਸਿਟੀ ਨੇੜੇ ਗੋਲੀਬਾਰੀ, 11 ਲੋਕਾਂ ਨੂੰ ਲੱਗੀਆਂ ਗੋਲੀਆਂ, ਬੱਚੇ ਵੀ ਜ਼ਖ਼ਮੀ

ਐਬਟਸਫੋਰਡ ਵਿੱਚ ਨਸ਼ੇ ਦੀ ਹਾਲਤ ’ਚ ਡਰਾਈਵਿੰਗ ਦਾ ਸ਼ੱਕ, ਬਿਜਲੀ ਦੇ ਖੰਭੇ ਨਾਲ ਟਕਰਾਇਆ ਟਰੱਕ

Swift News

ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ ਵਿੱਚ ਐਤਵਾਰ ਰਾਤ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਇੱਕ 49 ਸਾਲਾ ਵਿਅਕਤੀ ਆਪਣਾ ਟਰੱਕ ਬਿਜਲੀ ਦੇ ਖੰਭੇ ਨਾਲ ਟਕਰਾ ਬੈਠਾ। ਹਾਦਸੇ ਤੋਂ ਬਾਅਦ ਉਹ ਲਗਭਗ ਇੱਕ ਘੰਟੇ ਤੱਕ ਟਰੱਕ ਦੇ ਅੰਦਰ ਫਸਿਆ ਰਿਹਾ, ਕਿਉਂਕਿ ਬਿਜਲੀ ਦੀਆਂ ਲਾਈਵ ਤਾਰਾਂ ਕਾਰਨ ਪੁਲਿਸ ਉਸ ਕੋਲ ਸੁਰੱਖਿਅਤ ਢੰਗ ਨਾਲ ਨਹੀਂ ਪਹੁੰਚ ਸਕਦੀ ਸੀ। ਐਬਟਸਫੋਰਡ ਪੁਲਿਸ ਮੁਤਾਬਕ, ਐਤਵਾਰ ਸ਼ਾਮ 7 ਵਜੇ ਤੋਂ ਬਾਅਦ ਇੱਕ ਅਧਿਕਾਰੀ ਨੇ ਮੈਕੈਲਮ ਰੋਡ ’ਤੇ ਹਾਈਵੇਅ-1 ਨੇੜੇ ਸ਼ੱਕੀ ਡਰਾਈਵਿੰਗ ਦੇਖੀ ਅਤੇ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਡਰਾਈਵਰ ਨੇ ਪਹਿਲਾਂ ਹੌਲੀ ਹੋਣ ਮਗਰੋਂ ਰਫ਼ਤਾਰ ਵਧਾ ਦਿੱਤੀ ਅਤੇ ਭੱਜਣ ਲੱਗਾ। ਪੁਲਿਸ ਨੇ ਦੱਸਿਆ ਕਿ ਟਰੱਕ ਕੰਕਰੀਟ ਦੇ ਡਿਵਾਈਡਰ ਉੱਤੇ ਚੜ੍ਹਿਆ ਅਤੇ ਸੜਕ ’ਤੇ ਬੇਕਾਬੂ ਢੰਗ ਨਾਲ ਘੁੰਮਦਾ ਰਿਹਾ। ਬਾਅਦ ਵਿੱਚ ਲੌਰਨਲ ਕ੍ਰੈਸੈਂਟ ’ਤੇ ਟਰੱਕ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਟੱਕਰ ਕਾਰਨ ਟ੍ਰਾਂਸਫਾਰਮਰ ਟਰੱਕ ਦੇ ਬੋਨਟ ’ਤੇ ਡਿੱਗ ਪਿਆ ਅਤੇ ਬਿਜਲੀ ਦੀਆਂ ਕਈ ਤਾਰਾਂ ਸੜਕ ’ਤੇ ਆ ਗਈਆਂ। ਬੀ.ਸੀ. ਹਾਈਡਰੋ ਦੇ ਕਰਮਚਾਰੀਆਂ ਨੇ ਬਿਜਲੀ ਬੰਦ ਕਰਕੇ ਇਲਾਕੇ ਨੂੰ ਸੁਰੱਖਿਅਤ ਬਣਾਇਆ, ਜਿਸ ਤੋਂ ਬਾਅਦ ਡਰਾਈਵਰ ਨੂੰ ਹਿਰਾਸਤ ਵਿੱਚ ਲਿਆ ਗਿਆ। ਪੁਲਿਸ ਮੁਤਾਬਕ, ਡਰਾਈਵਰ ਦੇ breathing samples ਵਿੱਚ ਕਾਨੂੰਨੀ ਹੱਦ ਤੋਂ ਦੁੱਗਣੀ ਸ਼ਰਾਬ ਦਰਜ ਹੋਈ। ਉਸ ਵਿਰੁੱਧ ਨਸ਼ੇ ਦੀ ਹਾਲਤ ਵਿੱਚ ਡਰਾਈਵਿੰਗ, ਖ਼ਤਰਨਾਕ ਡਰਾਈਵਿੰਗ, ਪੁਲਿਸ ਤੋਂ ਭੱਜਣ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਸਮੇਤ ਪੰਜ ਦੋਸ਼ਾਂ ਦੀ ਸਿਫ਼ਾਰਸ਼ ਕੀਤੀ ਜਾ ਰਹੀ ਹੈ। ਇਸ ਹਾਦਸੇ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ।