1 ਟੋਰਾਂਟੋ ਵਿੱਚ ਕੈਨੇਡੀਅਨ ਫੌਜ ਦੇ ਦੋ ਰਿਜ਼ਰਵ ਸੈਨਿਕਾਂ ਖ਼ਿਲਾਫ਼ 49 ਦੋਸ਼ਾਂ ਦੀ ਜਾਂਚ ਬਾਰੇ ਪੁਲਿਸ ਦੇਵੇਗੀ ਅਪਡੇਟ 2 ਰਿਚਮੰਡ ਵਿੱਚ ਨਕਲੀ ਲੂਈ ਵੁਈਤੋਂ ਉਤਪਾਦ ਵੇਚਣ ’ਤੇ ਮਹਿਲਾ ਅਦਾਲਤੀ ਹੁਕਮ ਦੀ ਉਲੰਘਣਾ ਕਰਨ ਦੀ ਦੋਸ਼ੀ ਕਰਾਰ 3 ਅਮਰੀਕਾ ਦੇ ਪੇਂਡੂ ਇਲਾਕਿਆਂ ਵਿੱਚ Ice ਦੀਆਂ ਕਾਰਵਾਈਆਂ ਦਾ ਪਰਿਵਾਰਾਂ ’ਤੇ ਅਸਰ, ਬੀ.ਸੀ. ਦੇ ਫੋਟੋਜਰਨਲਿਸਟ ਨੇ ਕੀਤਾ ਖੁ... 4 ਟੰਬਲਰ ਰਿਜ਼ ਸਮੂਹਿਕ ਕਤਲੇਆਮ ਮਾਮਲਾ: ਜੇਮਜ਼ ਬ੍ਰਾਇੰਟ ਨੂੰ ਜ਼ਮਾਨਤ ਦੇਣ ਤੋਂ ਇਨਕਾਰ 5 ਸਰੀ ਮੇਅਰ ਚੋਣਾਂ: ਸਰਵੇਖਣ ਵਿੱਚ ਬ੍ਰੈਂਡਾ ਲੌਕ ਅੱਗੇ 6 ਅਮਰੀਕੀ ਰਾਜਦੂਤ ਦੀ ਕੈਨੇਡੀਅਨ ਆਗੂਆਂ ਨੂੰ ਚਿਤਾਵਨੀ: ਅਮਰੀਕੀ ਚੋਣਾਂ ਵਿੱਚ ਦਖ਼ਲਅੰਦਾਜ਼ੀ ਨਾ ਕਰੋ 7 ਅਲਬਰਟਾ ਰੈਫਰੈਂਡਮ ਲਈ ਅਗਾਊਂ ਵੋਟਿੰਗ ਮੰਗਲਵਾਰ ਤੋਂ ਸ਼ੁਰੂ, 10 ਸਵਾਲਾਂ ’ਤੇ ਵੋਟਰ ਦੇਣਗੇ ਰਾਇ 8 ਵੈਨਕੂਵਰ ਦੇ ਚਾਈਨਾਟਾਊਨ ਵਿੱਚ ਸਿਗਰਟ ਬਾਲਣ ਕਾਰਨ ਕਾਰ ਨੂੰ ਲੱਗੀ ਅੱਗ, 38 ਸਾਲਾ ਵਿਅਕਤੀ ਹਸਪਤਾਲ ਦਾਖ਼ਲ 9 ਟੋਰਾਂਟੋ ਏਅਰਪੋਰਟ ਸੋਨਾ ਚੋਰੀ ਮਾਮਲਾ: ਮੁੱਖ ਮੁਲਜ਼ਮ ਨੇ ਕਿਹਾ, ਸਾਰੀ ਯੋਜਨਾ ਉਸ ਨੇ ਬਣਾਈ ਸੀ 1 ਟੋਰਾਂਟੋ ਵਿੱਚ ਕੈਨੇਡੀਅਨ ਫੌਜ ਦੇ ਦੋ ਰਿਜ਼ਰਵ ਸੈਨਿਕਾਂ ਖ਼ਿਲਾਫ਼ 49 ਦੋਸ਼ਾਂ ਦੀ ਜਾਂਚ ਬਾਰੇ ਪੁਲਿਸ ਦੇਵੇਗੀ ਅਪਡੇਟ 2 ਰਿਚਮੰਡ ਵਿੱਚ ਨਕਲੀ ਲੂਈ ਵੁਈਤੋਂ ਉਤਪਾਦ ਵੇਚਣ ’ਤੇ ਮਹਿਲਾ ਅਦਾਲਤੀ ਹੁਕਮ ਦੀ ਉਲੰਘਣਾ ਕਰਨ ਦੀ ਦੋਸ਼ੀ ਕਰਾਰ 3 ਅਮਰੀਕਾ ਦੇ ਪੇਂਡੂ ਇਲਾਕਿਆਂ ਵਿੱਚ Ice ਦੀਆਂ ਕਾਰਵਾਈਆਂ ਦਾ ਪਰਿਵਾਰਾਂ ’ਤੇ ਅਸਰ, ਬੀ.ਸੀ. ਦੇ ਫੋਟੋਜਰਨਲਿਸਟ ਨੇ ਕੀਤਾ ਖੁ... 4 ਟੰਬਲਰ ਰਿਜ਼ ਸਮੂਹਿਕ ਕਤਲੇਆਮ ਮਾਮਲਾ: ਜੇਮਜ਼ ਬ੍ਰਾਇੰਟ ਨੂੰ ਜ਼ਮਾਨਤ ਦੇਣ ਤੋਂ ਇਨਕਾਰ 5 ਸਰੀ ਮੇਅਰ ਚੋਣਾਂ: ਸਰਵੇਖਣ ਵਿੱਚ ਬ੍ਰੈਂਡਾ ਲੌਕ ਅੱਗੇ 6 ਅਮਰੀਕੀ ਰਾਜਦੂਤ ਦੀ ਕੈਨੇਡੀਅਨ ਆਗੂਆਂ ਨੂੰ ਚਿਤਾਵਨੀ: ਅਮਰੀਕੀ ਚੋਣਾਂ ਵਿੱਚ ਦਖ਼ਲਅੰਦਾਜ਼ੀ ਨਾ ਕਰੋ 7 ਅਲਬਰਟਾ ਰੈਫਰੈਂਡਮ ਲਈ ਅਗਾਊਂ ਵੋਟਿੰਗ ਮੰਗਲਵਾਰ ਤੋਂ ਸ਼ੁਰੂ, 10 ਸਵਾਲਾਂ ’ਤੇ ਵੋਟਰ ਦੇਣਗੇ ਰਾਇ 8 ਵੈਨਕੂਵਰ ਦੇ ਚਾਈਨਾਟਾਊਨ ਵਿੱਚ ਸਿਗਰਟ ਬਾਲਣ ਕਾਰਨ ਕਾਰ ਨੂੰ ਲੱਗੀ ਅੱਗ, 38 ਸਾਲਾ ਵਿਅਕਤੀ ਹਸਪਤਾਲ ਦਾਖ਼ਲ 9 ਟੋਰਾਂਟੋ ਏਅਰਪੋਰਟ ਸੋਨਾ ਚੋਰੀ ਮਾਮਲਾ: ਮੁੱਖ ਮੁਲਜ਼ਮ ਨੇ ਕਿਹਾ, ਸਾਰੀ ਯੋਜਨਾ ਉਸ ਨੇ ਬਣਾਈ ਸੀ

ਰਿਚਮੰਡ ਵਿੱਚ ਨਕਲੀ ਲੂਈ ਵੁਈਤੋਂ ਉਤਪਾਦ ਵੇਚਣ ’ਤੇ ਮਹਿਲਾ ਅਦਾਲਤੀ ਹੁਕਮ ਦੀ ਉਲੰਘਣਾ ਕਰਨ ਦੀ ਦੋਸ਼ੀ ਕਰਾਰ

Swift News

ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਇੰਪੋਰਟ-ਐਕਸਪੋਰਟ ਕਾਰੋਬਾਰੀ ਮਹਿਲਾ ਨੂੰ ਅਦਾਲਤ ਦੀ ਮਾਣਹਾਨੀ ਦਾ ਦੋਸ਼ੀ ਪਾਇਆ ਗਿਆ ਹੈ। ਅਦਾਲਤ ਮੁਤਾਬਕ, ਔਡਰੀ ਵਾਂਗ ਨੇ 2019 ਵਿੱਚ ਲੱਗੀ ਪਾਬੰਦੀ ਦੇ ਬਾਵਜੂਦ ਰਿਚਮੰਡ ਦੇ ਪਾਰਕਰ ਪਲੇਸ ਮਾਲ ਵਿੱਚ ਲਗਜ਼ਰੀ ਬ੍ਰਾਂਡ ਲੂਈ ਵੁਈਤੋਂ ਦੇ ਨਕਲੀ ਉਤਪਾਦ ਵੇਚਣੇ ਜਾਰੀ ਰੱਖੇ। ਫੈਡਰਲ ਕੋਰਟ ਦੇ ਜਸਟਿਸ ਨਿਕੋਲਸ ਮੈਕਹੈਫੀ ਦੇ ਫੈਸਲੇ ਮੁਤਾਬਕ, ਇੱਕ ਪ੍ਰਾਈਵੇਟ ਜਾਂਚਕਰਤਾ ਨੇ ਗਾਹਕ ਬਣ ਕੇ ਵਾਂਗ ਦੀ ਦੁਕਾਨ ਤੋਂ 112 ਡਾਲਰ ਵਿੱਚ ਨਕਲੀ ਵਾਲਿਟ ਅਤੇ ਬਾਅਦ ਵਿੱਚ 212 ਡਾਲਰ ਵਿੱਚ ਇੱਕ ਸਕਾਰਫ਼ ਖਰੀਦਿਆ। ਦੋਵਾਂ ਖਰੀਦਾਂ ਦੀ ਵੀਡੀਓ ਰਿਕਾਰਡਿੰਗ ਕੀਤੀ ਗਈ। ਲੂਈ ਵੁਈਤੋਂ ਦੀ ਵੈੱਬਸਾਈਟ ਮੁਤਾਬਕ, ਇਸ ਦੇ ਅਸਲੀ ਵਾਲਿਟ ਦੀ ਕੀਮਤ ਲਗਭਗ 500 ਤੋਂ 1,400 ਡਾਲਰ ਹੈ, ਜਦਕਿ ਅਸਲੀ ਸਕਾਰਫ਼ ਦੀ ਕੀਮਤ ਲਗਭਗ 700 ਡਾਲਰ ਦੱਸੀ ਗਈ।

ਅਦਾਲਤ ਨੇ ਕਿਹਾ ਕਿ ਵਾਂਗ ਨੂੰ ਪਹਿਲਾਂ ਹੀ ਨਕਲੀ ਸਾਮਾਨ ਵੇਚਣ ਤੋਂ ਪੱਕੇ ਤੌਰ ’ਤੇ ਰੋਕਿਆ ਗਿਆ ਸੀ ਅਤੇ ਉਸ ਨੂੰ 7 ਲੱਖ 40 ਹਜ਼ਾਰ ਡਾਲਰ ਹਰਜਾਨਾ ਭਰਨ ਦਾ ਹੁਕਮ ਵੀ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਲੂਈ ਵੁਈਤੋਂ ਕੈਨੇਡਾ ਸਮੇਤ ਕਈ ਲਗਜ਼ਰੀ ਬ੍ਰਾਂਡਾਂ ਨੇ ਮੁਕੱਦਮਾ ਕੀਤਾ ਸੀ। ਜੱਜ ਨੇ ਕਿਹਾ ਕਿ ਸਬੂਤਾਂ ਤੋਂ ਸਪੱਸ਼ਟ ਹੈ ਕਿ ਅਦਾਲਤੀ ਹੁਕਮ ਦੀ ਉਲੰਘਣਾ ਜਾਣਬੁੱਝ ਕੇ ਕੀਤੀ ਗਈ ਅਤੇ ਇਹ ਕੋਈ ਇੱਕ ਵਾਰ ਦੀ ਗਲਤੀ ਨਹੀਂ ਸੀ। ਵਾਂਗ ਨੇ ਸਬੂਤਾਂ ’ਤੇ ਸਵਾਲ ਚੁੱਕੇ, ਪਰ ਅਦਾਲਤ ਨੇ ਉਸ ਦੀਆਂ ਦਲੀਲਾਂ ਰੱਦ ਕਰ ਦਿੱਤੀਆਂ। ਹੁਣ ਅਦਾਲਤ ਵੱਲੋਂ ਅਗਲੀ ਸੁਣਵਾਈ ਵਿੱਚ ਸਜ਼ਾ ਜਾਂ ਜੁਰਮਾਨੇ ਬਾਰੇ ਫੈਸਲਾ ਕੀਤਾ ਜਾਵੇਗਾ।