1 ਅਲਬਰਟਾ ਰੈਫਰੈਂਡਮ ਲਈ ਅਗਾਊਂ ਵੋਟਿੰਗ ਮੰਗਲਵਾਰ ਤੋਂ ਸ਼ੁਰੂ, 10 ਸਵਾਲਾਂ ’ਤੇ ਵੋਟਰ ਦੇਣਗੇ ਰਾਇ 2 ਵੈਨਕੂਵਰ ਦੇ ਚਾਈਨਾਟਾਊਨ ਵਿੱਚ ਸਿਗਰਟ ਬਾਲਣ ਕਾਰਨ ਕਾਰ ਨੂੰ ਲੱਗੀ ਅੱਗ, 38 ਸਾਲਾ ਵਿਅਕਤੀ ਹਸਪਤਾਲ ਦਾਖ਼ਲ 3 ਟੋਰਾਂਟੋ ਏਅਰਪੋਰਟ ਸੋਨਾ ਚੋਰੀ ਮਾਮਲਾ: ਮੁੱਖ ਮੁਲਜ਼ਮ ਨੇ ਕਿਹਾ, ਸਾਰੀ ਯੋਜਨਾ ਉਸ ਨੇ ਬਣਾਈ ਸੀ 4 Ai ਮਾਡਲਾਂ ਦੀ ਸੁਰੱਖਿਆ ਵਧਾਉਣ ਦੀ ਮੰਗ, ਕੈਨੇਡਾ ਦੇ ਦਰਜਨਾਂ ਮਾਹਿਰਾਂ ਸਮੇਤ ਕੌਮਾਂਤਰੀ ਵਿਗਿਆਨੀਆਂ ਨੇ ਲਿਖੀ ਖੁੱਲ੍ਹੀ... 5 ਟੰਬਲਰ ਰਿਜ ਗੋਲੀਕਾਂਡ: ਹਥਿਆਰਾਂ ਬਾਰੇ ਨਵੇਂ ਖੁਲਾਸਿਆਂ ਮਗਰੋਂ ਕੈਨੇਡਾ ਦੇ Gun Control Laws ’ਤੇ ਬਹਿਸ 6 ਵੈਨਕੂਵਰ ਵਿੱਚ ਅਪਰਾਧ ਦਰ 1998 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ 7 ਲੈਂਗਲੀ ਵਿੱਚ ਮਾਰੇ ਗਏ 23 ਸਾਲਾ ਨੌਜਵਾਨ ਨੂੰ ਪੁਲਿਸ ਨੇ ਜਾਨ ਦੇ ਖ਼ਤਰੇ ਬਾਰੇ ਪਹਿਲਾਂ ਹੀ ਕੀਤਾ ਸੀ ਸਾਵਧਾਨ 8 ਸਾਊਥ ਸਰੀ ਵਿੱਚ ਰਿਹਾਇਸ਼ੀ ਕੰਪਲੈਕਸ ਦੇ ਬਾਹਰ ਚੱਲੀਆਂ ਗੋਲੀਆਂ 9 ਵੈਨਕੂਵਰ ਵਿੱਚ 87 ਸਾਲਾ ਬਜ਼ੁਰਗ ਨਾਲ ਗਹਿਣੇ ਬਦਲ ਕੇ ਠੱਗੀ, ਪੁਲਿਸ ਵੱਲੋਂ ਸੀਨੀਅਰ ਨਾਗਰਿਕਾਂ ਨੂੰ ਚੇਤਾਵਨੀ 1 ਅਲਬਰਟਾ ਰੈਫਰੈਂਡਮ ਲਈ ਅਗਾਊਂ ਵੋਟਿੰਗ ਮੰਗਲਵਾਰ ਤੋਂ ਸ਼ੁਰੂ, 10 ਸਵਾਲਾਂ ’ਤੇ ਵੋਟਰ ਦੇਣਗੇ ਰਾਇ 2 ਵੈਨਕੂਵਰ ਦੇ ਚਾਈਨਾਟਾਊਨ ਵਿੱਚ ਸਿਗਰਟ ਬਾਲਣ ਕਾਰਨ ਕਾਰ ਨੂੰ ਲੱਗੀ ਅੱਗ, 38 ਸਾਲਾ ਵਿਅਕਤੀ ਹਸਪਤਾਲ ਦਾਖ਼ਲ 3 ਟੋਰਾਂਟੋ ਏਅਰਪੋਰਟ ਸੋਨਾ ਚੋਰੀ ਮਾਮਲਾ: ਮੁੱਖ ਮੁਲਜ਼ਮ ਨੇ ਕਿਹਾ, ਸਾਰੀ ਯੋਜਨਾ ਉਸ ਨੇ ਬਣਾਈ ਸੀ 4 Ai ਮਾਡਲਾਂ ਦੀ ਸੁਰੱਖਿਆ ਵਧਾਉਣ ਦੀ ਮੰਗ, ਕੈਨੇਡਾ ਦੇ ਦਰਜਨਾਂ ਮਾਹਿਰਾਂ ਸਮੇਤ ਕੌਮਾਂਤਰੀ ਵਿਗਿਆਨੀਆਂ ਨੇ ਲਿਖੀ ਖੁੱਲ੍ਹੀ... 5 ਟੰਬਲਰ ਰਿਜ ਗੋਲੀਕਾਂਡ: ਹਥਿਆਰਾਂ ਬਾਰੇ ਨਵੇਂ ਖੁਲਾਸਿਆਂ ਮਗਰੋਂ ਕੈਨੇਡਾ ਦੇ Gun Control Laws ’ਤੇ ਬਹਿਸ 6 ਵੈਨਕੂਵਰ ਵਿੱਚ ਅਪਰਾਧ ਦਰ 1998 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ 7 ਲੈਂਗਲੀ ਵਿੱਚ ਮਾਰੇ ਗਏ 23 ਸਾਲਾ ਨੌਜਵਾਨ ਨੂੰ ਪੁਲਿਸ ਨੇ ਜਾਨ ਦੇ ਖ਼ਤਰੇ ਬਾਰੇ ਪਹਿਲਾਂ ਹੀ ਕੀਤਾ ਸੀ ਸਾਵਧਾਨ 8 ਸਾਊਥ ਸਰੀ ਵਿੱਚ ਰਿਹਾਇਸ਼ੀ ਕੰਪਲੈਕਸ ਦੇ ਬਾਹਰ ਚੱਲੀਆਂ ਗੋਲੀਆਂ 9 ਵੈਨਕੂਵਰ ਵਿੱਚ 87 ਸਾਲਾ ਬਜ਼ੁਰਗ ਨਾਲ ਗਹਿਣੇ ਬਦਲ ਕੇ ਠੱਗੀ, ਪੁਲਿਸ ਵੱਲੋਂ ਸੀਨੀਅਰ ਨਾਗਰਿਕਾਂ ਨੂੰ ਚੇਤਾਵਨੀ

ਟੋਰਾਂਟੋ ਏਅਰਪੋਰਟ ਸੋਨਾ ਚੋਰੀ ਮਾਮਲਾ: ਮੁੱਖ ਮੁਲਜ਼ਮ ਨੇ ਕਿਹਾ, ਸਾਰੀ ਯੋਜਨਾ ਉਸ ਨੇ ਬਣਾਈ ਸੀ

Swift News

ਕੈਨੇਡਾ ਦੇ ਟੋਰਾਂਟੋ ਪੀਅਰਸਨ ਏਅਰਪੋਰਟ ਤੋਂ 2023 ਵਿੱਚ ਹੋਈ ਸੋਨੇ ਦੀ ਚੋਰੀ ਦੇ ਮਾਮਲੇ ਵਿੱਚ ਚਾਰ ਸਾਲ ਦੀ ਕੈਦ ਕੱਟ ਰਹੇ ਅਰਸਲਾਨ ਚੌਧਰੀ ਨੇ ਮੰਗਲਵਾਰ ਨੂੰ ਪਰਮਪਾਲ ਸਿੱਧੂ ਦੇ ਮੁਕੱਦਮੇ ਦੌਰਾਨ ਗਵਾਹੀ ਦਿੱਤੀ। ਚੌਧਰੀ ਨੇ ਅਦਾਲਤ ਵਿੱਚ ਕਿਹਾ ਕਿ ਸੋਨਾ ਚੋਰੀ ਕਰਨ ਦੀ ਪੂਰੀ ਯੋਜਨਾ ਉਸ ਨੇ ਖ਼ੁਦ ਬਣਾਈ ਸੀ। ਉਸ ਨੇ ਦੱਸਿਆ ਕਿ ਚੋਰੀ ਕੀਤੇ ਸੋਨੇ ਵਿੱਚੋਂ ਕੁਝ ਨੂੰ ਪਿਘਲਾ ਕੇ ਉਸ ਨੇ 2 ਲੱਖ ਤੋਂ 3 ਲੱਖ ਡਾਲਰ ਤੱਕ ਹਾਸਲ ਕੀਤੇ ਅਤੇ ਬਾਅਦ ਵਿੱਚ ਪਾਕਿਸਤਾਨ ਚਲਾ ਗਿਆ। ਉਸ ਦੇ ਮੁਤਾਬਕ, ਉੱਥੇ ਉਸ ਨੂੰ ਅਗਵਾ ਕਰਕੇ ਤਸੀਹੇ ਦਿੱਤੇ ਗਏ ਅਤੇ ਰਿਹਾਅ ਹੋਣ ਤੱਕ ਉਸ ਦੇ ਪੈਸੇ ਗਾਇਬ ਹੋ ਚੁੱਕੇ ਸਨ। ਚੌਧਰੀ ਬੁੱਧਵਾਰ ਨੂੰ ਮੁੜ ਅਦਾਲਤ ਵਿੱਚ ਗਵਾਹੀ ਦੇਵੇਗਾ। ਇਸ ਮਾਮਲੇ ਵਿੱਚ ਪਰਮਪਾਲ ਸਿੱਧੂ, ਜੋ ਪਹਿਲਾਂ ਏਅਰ ਕੈਨੇਡਾ ਦਾ ਮੁਲਾਜ਼ਮ ਸੀ, ’ਤੇ ਦੋਸ਼ ਹੈ ਕਿ ਉਸ ਨੇ ਜਾਅਲੀ ਦਸਤਾਵੇਜ਼ ਮੁਹੱਈਆ ਕਰਵਾਇਆ ਸੀ, ਜਿਸ ਦੀ ਮਦਦ ਨਾਲ 22 ਮਿਲੀਅਨ ਡਾਲਰ ਤੋਂ ਵੱਧ ਮੁੱਲ ਦੇ ਸੋਨੇ ਅਤੇ ਨਕਦੀ ਦੀ ਖੇਪ ਚੁੱਕੀ ਗਈ। ਸਿੱਧੂ ਨੇ ਚੋਰੀ ਅਤੇ ਅਪਰਾਧਿਕ ਸਾਜ਼ਿਸ਼ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਪੀਲ ਰੀਜਨਲ ਪੁਲਿਸ ਮੁਤਾਬਕ, 17 ਅਪ੍ਰੈਲ 2023 ਨੂੰ ਏਅਰਪੋਰਟ ਤੋਂ 400 ਕਿਲੋਗ੍ਰਾਮ ਤੋਂ ਵੱਧ ਵਜ਼ਨ ਵਾਲੀਆਂ 6,600 ਸੋਨੇ ਦੀਆਂ ਇੱਟਾਂ ਚੋਰੀ ਹੋਈਆਂ ਸਨ। ਸਿੱਧੂ ਦਾ ਮੁਕੱਦਮਾ 5 ਅਕਤੂਬਰ ਨੂੰ ਬਰੈਂਪਟਨ ਦੀ ਅਦਾਲਤ ਵਿੱਚ ਸ਼ੁਰੂ ਹੋਇਆ ਸੀ।