7 hours ago
Swift News
ਬ੍ਰਿਟਿਸ਼ ਕੋਲੰਬੀਆ ਵਿੱਚ ਲਗਾਤਾਰ ਆ ਰਹੇ ਤੂਫ਼ਾਨਾਂ ਕਾਰਨ ਸੂਬੇ ਦੇ ਕਈ ਇਲਾਕਿਆਂ ਵਿੱਚ ਹੜ੍ਹਾਂ, ਭਾਰੀ ਮੀਂਹ ਅਤੇ ਸੰਘਣੀ ਧੁੰਦ ਸਬੰਧੀ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਸ਼ੁੱਕਰਵਾਰ ਸਵੇਰੇ ਵੈਨਕੂਵਰ ਆਈਲੈਂਡ ਸਮੇਤ ਪੂਰੇ ਸਾਊਥ ਕੋਸਟ ਖੇਤਰ ਵਿੱਚ ਹੜ੍ਹਾਂ ਦੀ ਵਾਚ ਜਾਂ ਚਿਤਾਵਨੀ ਲਾਗੂ ਹੈ। ਖ਼ਾਸ ਤੌਰ ’ਤੇ ਨੌਰਥ ਸ਼ੋਰ, ਸੀ ਟੂ ਸਕਾਈ, ਲੋਅਰ ਫਰੇਜ਼ਰ ਅਤੇ ਸੈਂਟਰਲ ਕੋਸਟ ਦੇ ਕਿੰਗਕੋਮ ਰਿਵਰ ਇਲਾਕੇ ਵਿੱਚ ਹੜ੍ਹਾਂ ਦਾ ਖ਼ਤਰਾ ਜ਼ਿਆਦਾ ਹੈ। ਬੀ.ਸੀ. ਰਿਵਰ ਫੋਰਕਾਸਟ ਸੈਂਟਰ ਮੁਤਾਬਕ ਕਈ ਇਲਾਕਿਆਂ ਵਿੱਚ ਦਰਿਆਵਾਂ ਦਾ ਪਾਣੀ ਖ਼ਤਰੇ ਦੇ ਪੱਧਰ ਤੋਂ ਉੱਪਰ ਜਾ ਸਕਦਾ ਹੈ ਅਤੇ ਕੰਢਿਆਂ ਤੋਂ ਬਾਹਰ ਆ ਕੇ ਹੜ੍ਹਾਂ ਦਾ ਕਾਰਨ ਬਣ ਸਕਦਾ ਹੈ। ਪੈਂਬਰਟਨ ਵੈਲੀ ਦੇ ਵਸਨੀਕਾਂ ਨੂੰ ਇਲਾਕੇ ਦੀ ਸਥਿਤੀ ਮੁਤਾਬਕ ਘਰ ਖਾਲੀ ਕਰਨ ਜਾਂ ਸੁਰੱਖਿਅਤ ਥਾਵਾਂ ’ਤੇ ਰਹਿਣ ਦੀ ਸਲਾਹ ਦਿੱਤੀ ਗਈ ਹੈ। ਉੱਧਰ, ਵੈਨਕੂਵਰ ਆਈਲੈਂਡ ਦੇ ਉੱਤਰੀ, ਪੱਛਮੀ ਅਤੇ ਅੰਦਰੂਨੀ ਇਲਾਕਿਆਂ ਵਿੱਚ 50 ਤੋਂ 100 ਮਿਲੀਮੀਟਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਕੁਝ ਥਾਵਾਂ ’ਤੇ ਇਹ ਮਾਤਰਾ 120 ਮਿਲੀਮੀਟਰ ਤੱਕ ਪਹੁੰਚ ਸਕਦੀ ਹੈ।ਕੈਰੀਬੂ, ਈਸਟ ਕੂਟਨੀ, ਪ੍ਰਿੰਸ ਜਾਰਜ ਅਤੇ ਸਾਊਥ ਓਕਾਨਾਗਨ ਵਿੱਚ ਸੰਘਣੀ ਧੁੰਦ ਕਾਰਨ VISIBILITY ਬਹੁਤ ਘੱਟ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ। ਅਧਿਕਾਰੀਆਂ ਨੇ ਡਰਾਈਵਰਾਂ ਨੂੰ ਸੜਕਾਂ ’ਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।