1 ਈਰਾਨ ਦੀਆਂ 11 ਊਰਜਾ ਅਤੇ ਵਿੱਤੀ ਸੰਸਥਾਵਾਂ ’ਤੇ ਕੈਨੇਡਾ ਨੇ ਮੁੜ ਲਗਾਈਆਂ ਪਾਬੰਦੀਆਂ 2 ਚੀਨ ਨਾਲ ਕੈਨੇਡਾ ਦਾ ਵਪਾਰ ਰਿਕਾਰਡ ਪੱਧਰ ’ਤੇ, ਤੇਲ ਅਤੇ ਖੇਤੀਬਾੜੀ ਉਤਪਾਦਾਂ ਦੀ ਬਰਾਮਦ ਵਿੱਚ ਵੱਡਾ ਵਾਧਾ 3 ਭੰਨਤੋੜ ਦੀ ਘਟਨਾ ਤੋਂ ਬਾਅਦ ਲੈਂਗਲੀ ਦਾ ਐਲੀਮੈਂਟਰੀ ਸਕੂਲ ਦੂਜੇ ਦਿਨ ਵੀ ਰਹੇਗਾ ਬੰਦ 4 ਰੀਕਾਊਂਟ ਤੋਂ ਬਾਅਦ ਬੀ.ਸੀ. ਵਿੱਚ ਕੰਜ਼ਰਵੇਟਿਵ ਪਾਰਟੀ ਦੀਆਂ ਸੀਟਾਂ ਵਧ ਕੇ 64 ਹੋਈਆਂ 5 ਬੀ.ਸੀ. ਦੇ ਕਈ ਇਲਾਕਿਆਂ ਵਿੱਚ ਹੜ੍ਹਾਂ ਦੀ ਚਿਤਾਵਨੀ, ਮੰਗਲਵਾਰ ਤੋਂ ਮੁੜ ਭਾਰੀ ਮੀਂਹ ਦੀ ਸੰਭਾਵਨਾ 6 ਸਰੀ ਕੌਂਸਲ ਵੱਲੋਂ ਚਾਰ ਸਾਲਾਂ ਲਈ ਪ੍ਰਾਪਰਟੀ ਟੈਕਸ ਫ੍ਰੀਜ਼ ਸਮੇਤ 16 ਤਰਜੀਹਾਂ ਦਾ ਐਲਾਨ 7 ਬੱਚਿਆਂ ਦੀ ਸੈਕਸ ਟ੍ਰੈਫਿਕਿੰਗ ਮਾਮਲੇ ਵਿੱਚ ਜੈਨੀਫਰ ਸਟੀਫਨਜ਼ ਨੂੰ 13 ਸਾਲ ਦੀ ਕੈਦ 8 ਘੱਟ ਵਿਕਰੀ ਕਾਰਨ Tesla 2027 ਵਿੱਚ Cybertruck ਦਾ ਉਤਪਾਦਨ ਬੰਦ ਕਰਨ ਦੀ ਤਿਆਰੀ ’ਚ 9 ਵੈਨਕੂਵਰ ਵਿੱਚ ਘਰ ਨੂੰ 21 ਕਮਰਿਆਂ ਵਾਲੇ ਰੂਮਿੰਗ ਹਾਊਸ ਵਿੱਚ ਬਦਲਣ ’ਤੇ ਮਾਲਕਾਂ ਨੂੰ 90 ਹਜ਼ਾਰ ਡਾਲਰ ਜੁਰਮਾਨਾ 1 ਈਰਾਨ ਦੀਆਂ 11 ਊਰਜਾ ਅਤੇ ਵਿੱਤੀ ਸੰਸਥਾਵਾਂ ’ਤੇ ਕੈਨੇਡਾ ਨੇ ਮੁੜ ਲਗਾਈਆਂ ਪਾਬੰਦੀਆਂ 2 ਚੀਨ ਨਾਲ ਕੈਨੇਡਾ ਦਾ ਵਪਾਰ ਰਿਕਾਰਡ ਪੱਧਰ ’ਤੇ, ਤੇਲ ਅਤੇ ਖੇਤੀਬਾੜੀ ਉਤਪਾਦਾਂ ਦੀ ਬਰਾਮਦ ਵਿੱਚ ਵੱਡਾ ਵਾਧਾ 3 ਭੰਨਤੋੜ ਦੀ ਘਟਨਾ ਤੋਂ ਬਾਅਦ ਲੈਂਗਲੀ ਦਾ ਐਲੀਮੈਂਟਰੀ ਸਕੂਲ ਦੂਜੇ ਦਿਨ ਵੀ ਰਹੇਗਾ ਬੰਦ 4 ਰੀਕਾਊਂਟ ਤੋਂ ਬਾਅਦ ਬੀ.ਸੀ. ਵਿੱਚ ਕੰਜ਼ਰਵੇਟਿਵ ਪਾਰਟੀ ਦੀਆਂ ਸੀਟਾਂ ਵਧ ਕੇ 64 ਹੋਈਆਂ 5 ਬੀ.ਸੀ. ਦੇ ਕਈ ਇਲਾਕਿਆਂ ਵਿੱਚ ਹੜ੍ਹਾਂ ਦੀ ਚਿਤਾਵਨੀ, ਮੰਗਲਵਾਰ ਤੋਂ ਮੁੜ ਭਾਰੀ ਮੀਂਹ ਦੀ ਸੰਭਾਵਨਾ 6 ਸਰੀ ਕੌਂਸਲ ਵੱਲੋਂ ਚਾਰ ਸਾਲਾਂ ਲਈ ਪ੍ਰਾਪਰਟੀ ਟੈਕਸ ਫ੍ਰੀਜ਼ ਸਮੇਤ 16 ਤਰਜੀਹਾਂ ਦਾ ਐਲਾਨ 7 ਬੱਚਿਆਂ ਦੀ ਸੈਕਸ ਟ੍ਰੈਫਿਕਿੰਗ ਮਾਮਲੇ ਵਿੱਚ ਜੈਨੀਫਰ ਸਟੀਫਨਜ਼ ਨੂੰ 13 ਸਾਲ ਦੀ ਕੈਦ 8 ਘੱਟ ਵਿਕਰੀ ਕਾਰਨ Tesla 2027 ਵਿੱਚ Cybertruck ਦਾ ਉਤਪਾਦਨ ਬੰਦ ਕਰਨ ਦੀ ਤਿਆਰੀ ’ਚ 9 ਵੈਨਕੂਵਰ ਵਿੱਚ ਘਰ ਨੂੰ 21 ਕਮਰਿਆਂ ਵਾਲੇ ਰੂਮਿੰਗ ਹਾਊਸ ਵਿੱਚ ਬਦਲਣ ’ਤੇ ਮਾਲਕਾਂ ਨੂੰ 90 ਹਜ਼ਾਰ ਡਾਲਰ ਜੁਰਮਾਨਾ

ਚੀਨ ਨਾਲ ਕੈਨੇਡਾ ਦਾ ਵਪਾਰ ਰਿਕਾਰਡ ਪੱਧਰ ’ਤੇ, ਤੇਲ ਅਤੇ ਖੇਤੀਬਾੜੀ ਉਤਪਾਦਾਂ ਦੀ ਬਰਾਮਦ ਵਿੱਚ ਵੱਡਾ ਵਾਧਾ

Swift News

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਲੇ ਹਫ਼ਤੇ ਚੀਨ ਫੇਰੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਤੋਂ ਪਹਿਲਾਂ ਨਵੇਂ ਵਪਾਰਕ ਅੰਕੜਿਆਂ ਨੇ ਦਿਖਾਇਆ ਹੈ ਕਿ ਕੈਨੇਡਾ ਦੀ ਚੀਨ ਨੂੰ export ਰਿਕਾਰਡ ਪੱਧਰ ’ਤੇ ਪਹੁੰਚ ਰਹੀ ਹੈ। ਯੂਨੀਵਰਸਿਟੀ ਆਫ ਅਲਬਰਟਾ ਦੇ ਚਾਈਨਾ ਇੰਸਟੀਚਿਊਟ ਵੱਲੋਂ ਤਿਆਰ ਕੀਤੇ ਤੀਜੀ ਤਿਮਾਹੀ ਦੇ ਅੰਕੜਿਆਂ ਮੁਤਾਬਕ, ਖ਼ਾਸ ਤੌਰ ’ਤੇ ਤੇਲ, ਊਰਜਾ ਅਤੇ ਖੇਤੀਬਾੜੀ ਉਤਪਾਦਾਂ ਦੀ ਬਰਾਮਦ ਵਿੱਚ ਵੱਡਾ ਵਾਧਾ ਹੋਇਆ ਹੈ। ਦੋਵਾਂ ਦੇਸ਼ਾਂ ਵਿਚਾਲੇ ਕੁੱਲ ਵਪਾਰ ਤੀਜੀ ਤਿਮਾਹੀ ਵਿੱਚ 36.78 ਬਿਲੀਅਨ ਡਾਲਰ ਤੱਕ ਪਹੁੰਚ ਗਿਆ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਤਿਮਾਹੀ ਅੰਕੜਾ ਹੈ। ਚੀਨ ਨੂੰ ਕੱਚੇ ਤੇਲ ਦੀ export ਵਿੱਚ 159 ਫ਼ੀਸਦੀ ਵਾਧਾ ਹੋਇਆ ਅਤੇ ਰੋਜ਼ਾਨਾ ਔਸਤ 3 ਲੱਖ 27 ਹਜ਼ਾਰ ਬੈਰਲ ਤੱਕ ਪਹੁੰਚ ਗਈ। ਇਸ ਦਾ ਇੱਕ ਵੱਡਾ ਕਾਰਨ ਟ੍ਰਾਂਸ ਮਾਊਂਟੇਨ ਪਾਈਪਲਾਈਨ ਰਾਹੀਂ ਵਧੀ ਸਮਰੱਥਾ ਹੈ। ਖੇਤੀਬਾੜੀ ਖੇਤਰ ਵਿੱਚ ਵੀ ਕੈਨੋਲਾ ਮੀਲ, ਮਟਰ ਅਤੇ ਬੀਫ ਦੀ export ਵਧੀ ਹੈ। ਅਲਬਰਟਾ ਅਤੇ ਸਸਕੈਚਵਨ ਨੇ ਮਿਲ ਕੇ ਚੀਨ ਨੂੰ ਕੈਨੇਡਾ ਦੀ export ਵਿੱਚ ਹੋਏ ਕੁੱਲ ਵਾਧੇ ਦਾ ਲਗਭਗ 78 ਫ਼ੀਸਦੀ ਹਿੱਸਾ ਪਾਇਆ। ਹਾਲਾਂਕਿ, ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਚੀਨ ’ਤੇ ਵਪਾਰਕ ਨਿਰਭਰਤਾ ਵਧਾਉਣ ਨਾਲ ਜੋਖਮ ਵੀ ਪੈਦਾ ਹੋ ਸਕਦੇ ਹਨ। ਉਨ੍ਹਾਂ ਮੁਤਾਬਕ ਕੈਨੇਡਾ ਨੂੰ ਚੀਨ ਨਾਲ ਵਪਾਰ ਵਧਾਉਣ ਦੇ ਨਾਲ-ਨਾਲ ਹੋਰ ਦੇਸ਼ਾਂ ਵਿੱਚ ਵੀ ਆਪਣੇ ਬਾਜ਼ਾਰ ਵਿਕਸਤ ਕਰਨੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਅਜੇ ਵੀ ਚੀਨ ਦੇ ਮੁਕਾਬਲੇ ਅਮਰੀਕਾ ਨੂੰ ਲਗਭਗ ਦਸ ਗੁਣਾ ਵੱਧ ਸਾਮਾਨ ਨਿਰਯਾਤ ਕਰਦਾ ਹੈ।