1 ਮਾਈਕ੍ਰੋਸਾਫਟ ਦੀਆਂ ਸੇਵਾਵਾਂ ਦੂਜੇ ਦਿਨ ਵੀ ਠੱਪ, ਕੈਨੇਡਾ ਦੇ ਹਸਪਤਾਲਾਂ ਅਤੇ ਸਰਕਾਰੀ ਵਿਭਾਗਾਂ ਦਾ ਕੰਮ ਪ੍ਰਭਾਵਿਤ 2 ਸਰੀ ਵਿੱਚ ਘਰ ਅੰਦਰ ਗੋਲੀ ਲੱਗਣ ਕਾਰਨ ਵਿਅਕਤੀ ਦੀ ਮੌਤ, Ihit ਵੱਲੋਂ ਜਾਂਚ ਸ਼ੁਰੂ 3 ਕੋਕੁਇਟਲਮ ਦੇ ਸਕੂਲਾਂ ਵਿੱਚ ਧਮਕੀਆਂ ਦੇ ਮਾਮਲੇ ’ਚ ਨਾਬਾਲਗ ਖ਼ਿਲਾਫ਼ ਦੋਸ਼ ਆਇਦ 4 ਸਰੀ ਸਿਟੀ ਹਾਲ ਵਿੱਚ ਮੇਅਰ ਡੱਗ ਮੈਕੈਲਮ ਦੇ ਸੱਤਾ ਸੰਭਾਲਣ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਵਿੱਚ ਫੇਰਬਦਲ 5 ਬੀ.ਸੀ. ਦੇ ਕਈ ਇਲਾਕਿਆਂ ਵਿੱਚ ਹੜ੍ਹਾਂ ਅਤੇ ਭਾਰੀ ਮੀਂਹ ਦੀ ਚਿਤਾਵਨੀ, ਵੈਨਕੂਵਰ ਆਈਲੈਂਡ ’ਤੇ 100 ਮਿਲੀਮੀਟਰ ਤੱਕ ਮੀਂਹ... 6 ਦੁਰਲੱਭ ਜੈਨੇਟਿਕ ਬਿਮਾਰੀ ਨਾਲ ਜੂਝ ਰਹੇ ਬਰੈਂਪਟਨ ਦੇ ਢਾਈ ਸਾਲਾ ਬੱਚੇ ਦੇ ਇਲਾਜ ਲਈ ਪਰਿਵਾਰ ਵੱਲੋਂ ਮਦਦ ਦੀ ਅਪੀਲ। 7 ਈਰਾਨ ਦੀਆਂ 11 ਊਰਜਾ ਅਤੇ ਵਿੱਤੀ ਸੰਸਥਾਵਾਂ ’ਤੇ ਕੈਨੇਡਾ ਨੇ ਮੁੜ ਲਗਾਈਆਂ ਪਾਬੰਦੀਆਂ 8 ਚੀਨ ਨਾਲ ਕੈਨੇਡਾ ਦਾ ਵਪਾਰ ਰਿਕਾਰਡ ਪੱਧਰ ’ਤੇ, ਤੇਲ ਅਤੇ ਖੇਤੀਬਾੜੀ ਉਤਪਾਦਾਂ ਦੀ ਬਰਾਮਦ ਵਿੱਚ ਵੱਡਾ ਵਾਧਾ 9 ਭੰਨਤੋੜ ਦੀ ਘਟਨਾ ਤੋਂ ਬਾਅਦ ਲੈਂਗਲੀ ਦਾ ਐਲੀਮੈਂਟਰੀ ਸਕੂਲ ਦੂਜੇ ਦਿਨ ਵੀ ਰਹੇਗਾ ਬੰਦ 1 ਮਾਈਕ੍ਰੋਸਾਫਟ ਦੀਆਂ ਸੇਵਾਵਾਂ ਦੂਜੇ ਦਿਨ ਵੀ ਠੱਪ, ਕੈਨੇਡਾ ਦੇ ਹਸਪਤਾਲਾਂ ਅਤੇ ਸਰਕਾਰੀ ਵਿਭਾਗਾਂ ਦਾ ਕੰਮ ਪ੍ਰਭਾਵਿਤ 2 ਸਰੀ ਵਿੱਚ ਘਰ ਅੰਦਰ ਗੋਲੀ ਲੱਗਣ ਕਾਰਨ ਵਿਅਕਤੀ ਦੀ ਮੌਤ, Ihit ਵੱਲੋਂ ਜਾਂਚ ਸ਼ੁਰੂ 3 ਕੋਕੁਇਟਲਮ ਦੇ ਸਕੂਲਾਂ ਵਿੱਚ ਧਮਕੀਆਂ ਦੇ ਮਾਮਲੇ ’ਚ ਨਾਬਾਲਗ ਖ਼ਿਲਾਫ਼ ਦੋਸ਼ ਆਇਦ 4 ਸਰੀ ਸਿਟੀ ਹਾਲ ਵਿੱਚ ਮੇਅਰ ਡੱਗ ਮੈਕੈਲਮ ਦੇ ਸੱਤਾ ਸੰਭਾਲਣ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਵਿੱਚ ਫੇਰਬਦਲ 5 ਬੀ.ਸੀ. ਦੇ ਕਈ ਇਲਾਕਿਆਂ ਵਿੱਚ ਹੜ੍ਹਾਂ ਅਤੇ ਭਾਰੀ ਮੀਂਹ ਦੀ ਚਿਤਾਵਨੀ, ਵੈਨਕੂਵਰ ਆਈਲੈਂਡ ’ਤੇ 100 ਮਿਲੀਮੀਟਰ ਤੱਕ ਮੀਂਹ... 6 ਦੁਰਲੱਭ ਜੈਨੇਟਿਕ ਬਿਮਾਰੀ ਨਾਲ ਜੂਝ ਰਹੇ ਬਰੈਂਪਟਨ ਦੇ ਢਾਈ ਸਾਲਾ ਬੱਚੇ ਦੇ ਇਲਾਜ ਲਈ ਪਰਿਵਾਰ ਵੱਲੋਂ ਮਦਦ ਦੀ ਅਪੀਲ। 7 ਈਰਾਨ ਦੀਆਂ 11 ਊਰਜਾ ਅਤੇ ਵਿੱਤੀ ਸੰਸਥਾਵਾਂ ’ਤੇ ਕੈਨੇਡਾ ਨੇ ਮੁੜ ਲਗਾਈਆਂ ਪਾਬੰਦੀਆਂ 8 ਚੀਨ ਨਾਲ ਕੈਨੇਡਾ ਦਾ ਵਪਾਰ ਰਿਕਾਰਡ ਪੱਧਰ ’ਤੇ, ਤੇਲ ਅਤੇ ਖੇਤੀਬਾੜੀ ਉਤਪਾਦਾਂ ਦੀ ਬਰਾਮਦ ਵਿੱਚ ਵੱਡਾ ਵਾਧਾ 9 ਭੰਨਤੋੜ ਦੀ ਘਟਨਾ ਤੋਂ ਬਾਅਦ ਲੈਂਗਲੀ ਦਾ ਐਲੀਮੈਂਟਰੀ ਸਕੂਲ ਦੂਜੇ ਦਿਨ ਵੀ ਰਹੇਗਾ ਬੰਦ

ਦੁਰਲੱਭ ਜੈਨੇਟਿਕ ਬਿਮਾਰੀ ਨਾਲ ਜੂਝ ਰਹੇ ਬਰੈਂਪਟਨ ਦੇ ਢਾਈ ਸਾਲਾ ਬੱਚੇ ਦੇ ਇਲਾਜ ਲਈ ਪਰਿਵਾਰ ਵੱਲੋਂ ਮਦਦ ਦੀ ਅਪੀਲ।

Swift News

ਬਰੈਂਪਟਨ ਦਾ ਇੱਕ ਪਰਿਵਾਰ ਆਪਣੇ ਢਾਈ ਸਾਲਾ ਪੁੱਤਰ ਜ਼ੋਰਾਵਰ ਸਿੰਘ ਚੰਦੀ ਦੇ ਇਲਾਜ ਲਈ ਫੰਡ ਇਕੱਠਾ ਕਰ ਰਿਹਾ ਹੈ। ਬੱਚਾ AADC Deficiency ਨਾਮ ਦੀ ਇੱਕ ਦੁਰਲੱਭ ਜੈਨੇਟਿਕ ਬਿਮਾਰੀ ਤੋਂ ਪੀੜਤ ਹੈ। ਇਸ ਬਿਮਾਰੀ ਕਾਰਨ ਦਿਮਾਗ ਵਿੱਚ ਡੋਪਾਮਾਈਨ ਅਤੇ ਸੈਰੋਟੋਨਿਨ ਬਣਨ ਦੀ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ, ਜਿਸ ਨਾਲ ਬੱਚੇ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਰੁਕਾਵਟ ਆਉਂਦੀ ਹੈ। ਪਰਿਵਾਰ ਅਮਰੀਕਾ ਦੇ ਬੋਸਟਨ ਚਿਲਡਰਨਜ਼ ਹਸਪਤਾਲ ਵਿੱਚ Kebilidi ਨਾਮ ਦੀ ਜੀਨ ਥੈਰੇਪੀ ਕਰਵਾਉਣਾ ਚਾਹੁੰਦਾ ਹੈ, ਜਿਸ ਦੀ ਲਾਗਤ ਤਕਰੀਬਨ 50 ਲੱਖ ਡਾਲਰ ਦੱਸੀ ਜਾ ਰਹੀ ਹੈ। ਹਾਲਾਂਕਿ ਓਂਟਾਰੀਓ ਸਰਕਾਰ ਨੇ ਵਿਦੇਸ਼ ਵਿੱਚ ਇਲਾਜ ਲਈ ਫੰਡਿੰਗ ਦੀ ਅਰਜ਼ੀ ਰੱਦ ਕਰ ਦਿੱਤੀ ਹੈ ਅਤੇ ਅਪੀਲ ਵੀ ਖਾਰਜ ਹੋ ਚੁੱਕੀ ਹੈ। ਇਹ ਇਲਾਜ ਅਮਰੀਕਾ ਵਿੱਚ ਮਨਜ਼ੂਰ ਹੈ, ਪਰ ਕੈਨੇਡਾ ਵਿੱਚ ਹੈਲਥ ਕੈਨੇਡਾ ਵੱਲੋਂ ਅਜੇ ਇਸ ਨੂੰ ਮਨਜ਼ੂਰੀ ਨਹੀਂ ਮਿਲੀ। ਪਰਿਵਾਰ ਨੇ GoFundMe ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਰਾਹੀਂ ਹੁਣ ਤੱਕ ਲਗਭਗ 16 ਲੱਖ ਡਾਲਰ ਇਕੱਠੇ ਹੋ ਚੁੱਕੇ ਹਨ। ਮਾਪਿਆਂ ਨੂੰ ਉਮੀਦ ਹੈ ਕਿ ਲੋਕਾਂ ਦੀ ਮਦਦ ਨਾਲ ਉਹ ਆਪਣੇ ਪੁੱਤਰ ਦਾ ਇਲਾਜ ਕਰਵਾ ਸਕਣਗੇ।