11 hours ago
Swift News
ਮੇਅਰ ਬਰੈਂਡਾ ਲੌਕ ਅਤੇ ਸਿਟੀ ਕੌਂਸਲ ਦੇ ਮੈਂਬਰ ਅੱਜ ਸਰੀ ਦੇ ਪਹਿਲੇ ਸਿਟੀ-ਸਹਾਇਤਾ ਪ੍ਰਾਪਤ ਮੈਡੀਕਲ ਕਲੀਨਿਕ ਦੇ ਉਦਘਾਟਨ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ। ਇਹ ਕਲੀਨਿਕ ਵਸਨੀਕਾਂ ਦੀ ਪਰਿਵਾਰਿਕ ਡਾਕਟਰਾਂ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ। ਟੋਟਲ ਲਾਈਫ਼ ਕੇਅਰ (TLC) ਸਰੀ ਸਿਟੀ ਸੈਂਟਰ ਕਲੀਨਿਕ ਸਿਟੀ ਦੀ ਕਮਿਊਨਿਟੀ ਮੈਡੀਕਲ ਕਲੀਨਿਕਸ ਇਨੀਸ਼ੀਏਟਿਵ ਤਹਿਤ ਖੁੱਲ੍ਹਣ ਵਾਲਾ ਪਹਿਲਾ ਕਲੀਨਿਕ ਹੈ। ਇਸ ਪਹਿਲ ਦਾ ਉਦੇਸ਼ ਸਰੀ ਵਿੱਚ ਪਰਿਵਾਰਿਕ ਡਾਕਟਰਾਂ ਨੂੰ ਆਕਰਸ਼ਿਤ ਕਰਨਾ ਅਤੇ ਉਨ੍ਹਾਂ ਨੂੰ ਇੱਥੇ ਆਪਣੀ ਸੇਵਾ ਜਾਰੀ ਰੱਖਣ ਲਈ ਉਤਸ਼ਾਹਿਤ ਕਰਨਾ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਸਿਹਤ ਸੰਭਾਲ ਸਥਾਨਕ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ ਹੈ, ਪਰ ਸਰੀ ਵਿੱਚ ਲੋੜ ਇੰਨੀ ਤੁਰੰਤ ਸੀ ਕਿ ਅਸੀਂ ਹੱਲਾਂ ਦੀ ਉਡੀਕ ਨਹੀਂ ਕਰ ਸਕਦੇ ਸੀ। ਅਸੀਂ ਭਾਈਵਾਲਾਂ ਨੂੰ ਇਕੱਠਾ ਕੀਤਾ ਤਾਂ ਜੋ ਪਰਿਵਾਰਿਕ ਡਾਕਟਰਾਂ ਲਈ ਇੱਥੇ ਪ੍ਰੈਕਟਿਸ ਕਰਨਾ ਆਸਾਨ ਬਣਾਇਆ ਜਾ ਸਕੇ। ਮੈਂ ਡਾਕਟਰ ਕਰਨ ਗਰੇਵਾਲ, TLC ਮੈਡੀਕਲ ਕਲੀਨਿਕਸ ਅਤੇ ਸਾਡੇ ਸਿਟੀ ਸਟਾਫ਼ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ ਇਸ ਕਲੀਨਿਕ ਨੂੰ ਹਕੀਕਤ ਬਣਾਉਣ ਵਿੱਚ ਮਦਦ ਕੀਤੀ।”
#210 – 10362 ਕਿੰਗ ਜੌਰਜ ਬੁੱਲੇ ਵਾਰਡ ਵਿਖੇ ਸਥਿਤ ਇਸ ਕਲੀਨਿਕ ਵਿੱਚ 10 ਡਾਕਟਰ ਨਿਯੁਕਤ ਕਰਨ ਦਾ ਟੀਚਾ ਹੈ। ਹਰ ਡਾਕਟਰ ਘੱਟੋ-ਘੱਟ 1,250 ਸਰੀ ਵਸਨੀਕਾਂ ਨੂੰ ਆਪਣੇ ਮਰੀਜ਼ਾ ਵਜੋਂ ਜੋੜੇਗਾ।
ਕਮਿਊਨਿਟੀ ਮੈਡੀਕਲ ਕਲੀਨਿਕਸ ਇਨੀਸ਼ੀਏਟਿਵ ਤਹਿਤ ਸਿਟੀ ਕਲੀਨਿਕ ਲਈ ਜਗ੍ਹਾ ਅਤੇ ਹੋਰ ਸਹਾਇਤਾ ਪ੍ਰਦਾਨ ਕਰੇਗਾ, ਜਦਕਿ TLC ਮੈਡੀਕਲ ਕਲੀਨਿਕਸ ਰੋਜ਼ਾਨਾ ਦੇ ਕਲੀਨਿਕ ਪ੍ਰਬੰਧਨ ਅਤੇ ਕਾਰਜਾਂ ਦੀ ਜ਼ਿੰਮੇਵਾਰੀ ਸੰਭਾਲੇਗੀ। ਇਸ ਨਾਲ ਡਾਕਟਰ ਉੱਚ-ਗੁਣਵੱਤਾ ਵਾਲੀ ਮਰੀਜ਼ ਸੇਵਾ ਪ੍ਰਦਾਨ ਕਰਨ ‘ਤੇ ਧਿਆਨ ਕੇਂਦਰਿਤ ਕਰ ਸਕਦੇ ਹਨ। ਪਰਿਵਾਰਿਕ ਡਾਕਟਰ ਦੀ ਭਾਲ ਕਰ ਰਹੇ ਸਰੀ ਦੇ ਵਸਨੀਕਾਂ ਨੂੰ ਤਰਜੀਹ ਦਿੱਤੀ ਜਾਵੇਗੀ।
ਕਾਰਪੋਰੇਟ ਸਰਵਿਸਿਜ਼ ਦੇ ਜਨਰਲ ਮੈਨੇਜਰ ਜੋਏ ਬਰਾੜ ਨੇ ਕਿਹਾ, “ਇਹ ਪਹਿਲਾ ਕਲੀਨਿਕ ਸਾਡੇ ਲਈ ਇੱਕ ਮਜ਼ਬੂਤ ਨੀਂਹ ਪ੍ਰਦਾਨ ਕਰਦਾ ਹੈ, ਜਿਸ ਦੇ ਆਧਾਰ 'ਤੇ ਅਸੀਂ ਸਰੀ ਭਰ ਵਿੱਚ 10 ਕਲੀਨਿਕਾਂ ਤੱਕ ਸਹਾਇਤਾ ਦੇਣ ਵੱਲ ਕੰਮ ਕਰ ਸਕਦੇ ਹਾਂ। ਇਹ ਦਰਸਾਉਂਦਾ ਹੈ ਕਿ ਜਦੋਂ ਸਿਟੀ ਕਿਸੇ ਭਾਈਚਾਰੇ ਦੀ ਲੋੜ ਨੂੰ ਪੂਰਾ ਕਰਨ ਲਈ ਸਹੀ ਭਾਈਵਾਲਾਂ ਨੂੰ ਇਕੱਠਾ ਕਰਦੀ ਹੈ ਤਾਂ ਕੀ ਕੁੱਝ ਸੰਭਵ ਹੋ ਸਕਦਾ ਹੈ।”
ਦੂਜਾ ਮੈਡੀਕਲ ਕਲੀਨਿਕ ਇਸ ਪਤਝੜ (Fall) ਵਿੱਚ ਨਿਊਟਨ ਖੇਤਰ ਵਿੱਚ ਖੁੱਲ੍ਹਣ ਦੀ ਉਮੀਦ ਹੈ।