1 ‘Maple Washing’ ’ਤੇ ਚਿੰਤਾ, ਕੈਨੇਡੀਅਨ ਗ੍ਰੋਸਰੀ ਖਰੀਦਣ ਵਾਲੇ ਲੇਬਲਾਂ ਦੀ ਕਰ ਰਹੇ ਜਾਂਚ 2 ਸਰੀ ਵਿੱਚ ਫੁੱਟਪਾਥਾਂ ਦੀ ਰਫ਼ਤਾਰ ਚੋਣ ਮੁੱਦਾ ਬਣੀ, ਮੇਅਰ ਅਹੁਦੇ ਦੇ ਉਮੀਦਵਾਰ ਦਾ 50 ਕਿਲੋਮੀਟਰ ਦਾ ਵਾਅਦਾ 3 ਸਾਬਕਾ Vancouver ਪੁਲਿਸ ਅਧਿਕਾਰੀ ਕੈਲ ਦੋਸਾਂਝ ਮਾਮਲੇ ਵਿੱਚ ਸਾਹਮਣੇ ਆਈ ਨਵੀਂ ਜਾਣਕਾਰੀ 4 ਨਿਊ ਵੈਸਟਮਿੰਸਟਰ ਰੈਸਟੋਰੈਂਟ ਵਿੱਚ ਦਾਖਲ ਹੋਣ ਦੇ ਦੋਸ਼ ’ਚ ਵਿਅਕਤੀ ਗ੍ਰਿਫ਼ਤਾਰ 5 ਨਿਊ ਵੈਸਟਮਿੰਸਟਰ ਵਿੱਚ ਰੈਸਟੋਰੈਂਟ ’ਚ ਚੋਰੀ ਦੀ ਕੋਸ਼ਿਸ਼ 6 ਸਰੀ ਸਿਟੀ ਸੈਂਟਰਲ ਨੇੜਲੇ Safeway ਨੂੰ ਢਾਹੁਣ ਦਾ ਕੰਮ ਚਾਲੂ, ਬਣੇਗਾ ਨਵਾਂ ਅਰੀਨਾ 7 ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅੱਜ ਅਲਬਰਟਾ ਵਿੱਚ ਹੋਵਗੀ ਕੈਬਨਿਟ ਨਾਲ ਮੀਟਿੰਗ 8 ਕੈਨੇਡਾ ਦੇ ਬੈਂਕਾਂ ਵਿੱਚ Ai ਦੀ ਵਧਦੀ ਵਰਤੋਂ, ਨੌਕਰੀਆਂ ’ਤੇ ਅਸਰ ਦੀ ਚਿੰਤਾ 9 ਹੁਣ ਟਰੰਪ ਨੂੰ ਵੋਟ ਪਾਉਣ 'ਤੇ ਮਿਲੇਗਾ $5000 ਡਾਲਰ ? 1 ‘Maple Washing’ ’ਤੇ ਚਿੰਤਾ, ਕੈਨੇਡੀਅਨ ਗ੍ਰੋਸਰੀ ਖਰੀਦਣ ਵਾਲੇ ਲੇਬਲਾਂ ਦੀ ਕਰ ਰਹੇ ਜਾਂਚ 2 ਸਰੀ ਵਿੱਚ ਫੁੱਟਪਾਥਾਂ ਦੀ ਰਫ਼ਤਾਰ ਚੋਣ ਮੁੱਦਾ ਬਣੀ, ਮੇਅਰ ਅਹੁਦੇ ਦੇ ਉਮੀਦਵਾਰ ਦਾ 50 ਕਿਲੋਮੀਟਰ ਦਾ ਵਾਅਦਾ 3 ਸਾਬਕਾ Vancouver ਪੁਲਿਸ ਅਧਿਕਾਰੀ ਕੈਲ ਦੋਸਾਂਝ ਮਾਮਲੇ ਵਿੱਚ ਸਾਹਮਣੇ ਆਈ ਨਵੀਂ ਜਾਣਕਾਰੀ 4 ਨਿਊ ਵੈਸਟਮਿੰਸਟਰ ਰੈਸਟੋਰੈਂਟ ਵਿੱਚ ਦਾਖਲ ਹੋਣ ਦੇ ਦੋਸ਼ ’ਚ ਵਿਅਕਤੀ ਗ੍ਰਿਫ਼ਤਾਰ 5 ਨਿਊ ਵੈਸਟਮਿੰਸਟਰ ਵਿੱਚ ਰੈਸਟੋਰੈਂਟ ’ਚ ਚੋਰੀ ਦੀ ਕੋਸ਼ਿਸ਼ 6 ਸਰੀ ਸਿਟੀ ਸੈਂਟਰਲ ਨੇੜਲੇ Safeway ਨੂੰ ਢਾਹੁਣ ਦਾ ਕੰਮ ਚਾਲੂ, ਬਣੇਗਾ ਨਵਾਂ ਅਰੀਨਾ 7 ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅੱਜ ਅਲਬਰਟਾ ਵਿੱਚ ਹੋਵਗੀ ਕੈਬਨਿਟ ਨਾਲ ਮੀਟਿੰਗ 8 ਕੈਨੇਡਾ ਦੇ ਬੈਂਕਾਂ ਵਿੱਚ Ai ਦੀ ਵਧਦੀ ਵਰਤੋਂ, ਨੌਕਰੀਆਂ ’ਤੇ ਅਸਰ ਦੀ ਚਿੰਤਾ 9 ਹੁਣ ਟਰੰਪ ਨੂੰ ਵੋਟ ਪਾਉਣ 'ਤੇ ਮਿਲੇਗਾ $5000 ਡਾਲਰ ?

ਪੀਅਰ ਲੇਕ ਜੰਗਲੀ ਅੱਗ: ਕਰੀਬ 120 ਜਾਇਦਾਦਾਂ ਨੂੰ ਨੁਕਸਾਨ, ਪ੍ਰਭਾਵਿਤ ਲੋਕਾਂ ਨੂੰ ਦਿੱਤੀ ਜਾ ਰਹੀ ਜਾਣਕਾਰੀ

Swift News

ਬੀ.ਸੀ. ਦੇ ਦੱਖਣੀ ਅੰਦਰੂਨੀ ਇਲਾਕੇ ਵਿੱਚ ਲੱਗੀ ਪੀਅਰ ਲੇਕ ਜੰਗਲੀ ਅੱਗ ਨਾਲ ਹੋਏ ਨੁਕਸਾਨ ਦਾ ਮੁੱਢਲਾ ਮੁਲਾਂਕਣ ਕੀਤਾ ਗਿਆ ਹੈ। ਥਾਮਪਸਨ-ਨਿਕੋਲਾ ਰੀਜਨਲ ਡਿਸਟ੍ਰਿਕਟ (TNRD) ਮੁਤਾਬਕ ਲਗਭਗ 1,100 ਵਰਗ ਕਿਲੋਮੀਟਰ ਤੱਕ ਫੈਲ ਚੁੱਕੀ ਇਸ ਅੱਗ ਨੇ ਉਸਦੇ ਅਧਿਕਾਰ ਖੇਤਰ ਵਿੱਚ ਕਰੀਬ 120 ਜਾਇਦਾਦਾਂ 'ਤੇ ਮੌਜੂਦ ਢਾਂਚਿਆਂ ਨੂੰ ਨੁਕਸਾਨ ਪਹੁੰਚਾਇਆ ਹੈ।

ਅਧਿਕਾਰੀਆਂ ਅਨੁਸਾਰ ਨੁਕਸਾਨ ਦੀ ਪੁਸ਼ਟੀ ਬਿਗ ਬਾਰ ਲੇਕ, ਚੈਜ਼ਮ, ਅਤੇ ਹਾਈਵੇ 97 ਦੇ ਨਾਲ ਲੱਗਦੇ ਕੁਝ ਇਲਾਕਿਆਂ ਵਿੱਚ ਹੋਈ ਹੈ। ਜ਼ਿਆਦਾਤਰ ਪ੍ਰਭਾਵਿਤ ਜਾਇਦਾਦਾਂ ਰਿਹਾਇਸ਼ੀ ਹਨ। ਕੁਝ ਥਾਵਾਂ 'ਤੇ ਘਰ ਸੁਰੱਖਿਅਤ ਰਹੇ ਹਨ, ਪਰ ਗੈਰਾਜ, ਸ਼ੈੱਡ ਅਤੇ ਹੋਰ ਬਾਹਰੀ ਢਾਂਚੇ ਸੜ ਗਏ ਹਨ। ਕਈ ਇਲਾਕਿਆਂ ਤੱਕ ਅਜੇ ਵੀ ਪਹੁੰਚ ਨਹੀਂ ਹੋ ਸਕੀ, ਇਸ ਲਈ ਨੁਕਸਾਨ ਦੀ ਪੂਰੀ ਤਸਵੀਰ ਆਉਣੀ ਬਾਕੀ ਹੈ।

ਹਾਲਾਂਕਿ ਮੌਸਮ ਵਿੱਚ ਕੁਝ ਸੁਧਾਰ ਆਇਆ ਹੈ, ਪਰ ਪੀਅਰ ਲੇਕ ਅੱਗ ਨਾਲ ਜੁੜੇ ਸਾਰੇ ਇਵੈਕੁਏਸ਼ਨ ਆਰਡਰ ਅਜੇ ਵੀ ਲਾਗੂ ਹਨ ਅਤੇ ਇਹ ਸਪੱਸ਼ਟ ਨਹੀਂ ਕਿ ਲੋਕ ਕਦੋਂ ਆਪਣੇ ਘਰਾਂ ਵਿੱਚ ਵਾਪਸ ਜਾ ਸਕਣਗੇ। ਇਸ ਦੌਰਾਨ ਅਧਿਕਾਰੀ ਉਨ੍ਹਾਂ ਪਰਿਵਾਰਾਂ ਨਾਲ ਸੰਪਰਕ ਕਰ ਰਹੇ ਹਨ ਜਿਨ੍ਹਾਂ ਦੀਆਂ ਜਾਇਦਾਦਾਂ ਨੂੰ ਨੁਕਸਾਨ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬਹੁਤ ਦੁਖਦਾਈ ਖ਼ਬਰ ਹੁੰਦੀ ਹੈ, ਇਸ ਲਈ ਹਰ ਪਰਿਵਾਰ ਨਾਲ ਸੰਵੇਦਨਸ਼ੀਲ ਢੰਗ ਨਾਲ ਗੱਲ ਕੀਤੀ ਜਾ ਰਹੀ ਹੈ।