1 ‘Maple Washing’ ’ਤੇ ਚਿੰਤਾ, ਕੈਨੇਡੀਅਨ ਗ੍ਰੋਸਰੀ ਖਰੀਦਣ ਵਾਲੇ ਲੇਬਲਾਂ ਦੀ ਕਰ ਰਹੇ ਜਾਂਚ 2 ਸਰੀ ਵਿੱਚ ਫੁੱਟਪਾਥਾਂ ਦੀ ਰਫ਼ਤਾਰ ਚੋਣ ਮੁੱਦਾ ਬਣੀ, ਮੇਅਰ ਅਹੁਦੇ ਦੇ ਉਮੀਦਵਾਰ ਦਾ 50 ਕਿਲੋਮੀਟਰ ਦਾ ਵਾਅਦਾ 3 ਸਾਬਕਾ Vancouver ਪੁਲਿਸ ਅਧਿਕਾਰੀ ਕੈਲ ਦੋਸਾਂਝ ਮਾਮਲੇ ਵਿੱਚ ਸਾਹਮਣੇ ਆਈ ਨਵੀਂ ਜਾਣਕਾਰੀ 4 ਨਿਊ ਵੈਸਟਮਿੰਸਟਰ ਰੈਸਟੋਰੈਂਟ ਵਿੱਚ ਦਾਖਲ ਹੋਣ ਦੇ ਦੋਸ਼ ’ਚ ਵਿਅਕਤੀ ਗ੍ਰਿਫ਼ਤਾਰ 5 ਨਿਊ ਵੈਸਟਮਿੰਸਟਰ ਵਿੱਚ ਰੈਸਟੋਰੈਂਟ ’ਚ ਚੋਰੀ ਦੀ ਕੋਸ਼ਿਸ਼ 6 ਸਰੀ ਸਿਟੀ ਸੈਂਟਰਲ ਨੇੜਲੇ Safeway ਨੂੰ ਢਾਹੁਣ ਦਾ ਕੰਮ ਚਾਲੂ, ਬਣੇਗਾ ਨਵਾਂ ਅਰੀਨਾ 7 ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅੱਜ ਅਲਬਰਟਾ ਵਿੱਚ ਹੋਵਗੀ ਕੈਬਨਿਟ ਨਾਲ ਮੀਟਿੰਗ 8 ਕੈਨੇਡਾ ਦੇ ਬੈਂਕਾਂ ਵਿੱਚ Ai ਦੀ ਵਧਦੀ ਵਰਤੋਂ, ਨੌਕਰੀਆਂ ’ਤੇ ਅਸਰ ਦੀ ਚਿੰਤਾ 9 ਹੁਣ ਟਰੰਪ ਨੂੰ ਵੋਟ ਪਾਉਣ 'ਤੇ ਮਿਲੇਗਾ $5000 ਡਾਲਰ ? 1 ‘Maple Washing’ ’ਤੇ ਚਿੰਤਾ, ਕੈਨੇਡੀਅਨ ਗ੍ਰੋਸਰੀ ਖਰੀਦਣ ਵਾਲੇ ਲੇਬਲਾਂ ਦੀ ਕਰ ਰਹੇ ਜਾਂਚ 2 ਸਰੀ ਵਿੱਚ ਫੁੱਟਪਾਥਾਂ ਦੀ ਰਫ਼ਤਾਰ ਚੋਣ ਮੁੱਦਾ ਬਣੀ, ਮੇਅਰ ਅਹੁਦੇ ਦੇ ਉਮੀਦਵਾਰ ਦਾ 50 ਕਿਲੋਮੀਟਰ ਦਾ ਵਾਅਦਾ 3 ਸਾਬਕਾ Vancouver ਪੁਲਿਸ ਅਧਿਕਾਰੀ ਕੈਲ ਦੋਸਾਂਝ ਮਾਮਲੇ ਵਿੱਚ ਸਾਹਮਣੇ ਆਈ ਨਵੀਂ ਜਾਣਕਾਰੀ 4 ਨਿਊ ਵੈਸਟਮਿੰਸਟਰ ਰੈਸਟੋਰੈਂਟ ਵਿੱਚ ਦਾਖਲ ਹੋਣ ਦੇ ਦੋਸ਼ ’ਚ ਵਿਅਕਤੀ ਗ੍ਰਿਫ਼ਤਾਰ 5 ਨਿਊ ਵੈਸਟਮਿੰਸਟਰ ਵਿੱਚ ਰੈਸਟੋਰੈਂਟ ’ਚ ਚੋਰੀ ਦੀ ਕੋਸ਼ਿਸ਼ 6 ਸਰੀ ਸਿਟੀ ਸੈਂਟਰਲ ਨੇੜਲੇ Safeway ਨੂੰ ਢਾਹੁਣ ਦਾ ਕੰਮ ਚਾਲੂ, ਬਣੇਗਾ ਨਵਾਂ ਅਰੀਨਾ 7 ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅੱਜ ਅਲਬਰਟਾ ਵਿੱਚ ਹੋਵਗੀ ਕੈਬਨਿਟ ਨਾਲ ਮੀਟਿੰਗ 8 ਕੈਨੇਡਾ ਦੇ ਬੈਂਕਾਂ ਵਿੱਚ Ai ਦੀ ਵਧਦੀ ਵਰਤੋਂ, ਨੌਕਰੀਆਂ ’ਤੇ ਅਸਰ ਦੀ ਚਿੰਤਾ 9 ਹੁਣ ਟਰੰਪ ਨੂੰ ਵੋਟ ਪਾਉਣ 'ਤੇ ਮਿਲੇਗਾ $5000 ਡਾਲਰ ?

ਚਿਲੀਵੈਕ ਨੇੜੇ ਹਵਾਈ ਟੱਕਰ ਵਿੱਚ ਇੱਕ ਪਾਇਲਟ ਦੀ ਮੌਤ

Swift News

ਬੀ.ਸੀ. ਦੇ ਚਿਲੀਵੈਕ ਵਿੱਚ ਸੋਮਵਾਰ ਸ਼ਾਮ ਕਰੀਬ 5 ਵਜੇ ਦੋ ਵੱਖ-ਵੱਖ ਫਲਾਈਟ ਸਕੂਲਾਂ ਦੇ ਛੋਟੇ ਜਹਾਜ਼ਾਂ ਦੀ ਹਵਾ ਵਿੱਚ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਇੱਕ ਜਹਾਜ਼, ਜਿਸ ਵਿੱਚ ਇੱਕ ਇੰਸਟ੍ਰਕਟਰ ਅਤੇ ਇੱਕ ਵਿਦਿਆਰਥੀ ਸਵਾਰ ਸਨ, ਸੁਰੱਖਿਅਤ ਢੰਗ ਨਾਲ ਚਿਲੀਵੈਕ ਏਅਰਪੋਰਟ 'ਤੇ ਉਤਰ ਗਿਆ। ਦੂਜਾ ਜਹਾਜ਼, ਜਿਸ ਵਿੱਚ ਸਿਰਫ਼ ਪਾਇਲਟ ਸਵਾਰ ਸੀ, ਨੇੜਲੇ ਖਾਣ (quarry) ਦੇ ਪਾਣੀ ਵਿੱਚ ਡਿੱਗ ਗਿਆ।

ਚਿਲੀਵੈਕ ਆਰਸੀਐਮਪੀ ਨੇ ਪੁਸ਼ਟੀ ਕੀਤੀ ਹੈ ਕਿ ਅੰਡਰਵਾਟਰ ਰਿਕਵਰੀ ਟੀਮ ਨੇ ਜਹਾਜ਼ ਅਤੇ ਪਾਇਲਟ ਦੀ ਲਾਸ਼ ਬਰਾਮਦ ਕਰ ਲਈ ਹੈ।

ਡਿੱਗਿਆ ਹੋਇਆ ਜਹਾਜ਼ Pacific Rim Aviation Academy ਨਾਲ ਸੰਬੰਧਿਤ ਸੀ। ਸਕੂਲ ਨੇ ਕਿਹਾ ਹੈ ਕਿ Transportation Safety Board ਦੀ ਜਾਂਚ ਜਾਰੀ ਹੋਣ ਕਾਰਨ ਉਹ ਇਸ ਮਾਮਲੇ 'ਤੇ ਹੋਰ ਟਿੱਪਣੀ ਨਹੀਂ ਕਰੇਗਾ। ਦੂਜੇ ਪਾਸੇ Aquila Aviation ਨੇ ਦੱਸਿਆ ਕਿ ਉਨ੍ਹਾਂ ਦੇ ਇੰਸਟ੍ਰਕਟਰ ਨੇ ਆਖ਼ਰੀ ਪਲ ਵਿੱਚ ਜਹਾਜ਼ ਦਾ ਕੰਟਰੋਲ ਸੰਭਾਲ ਕੇ ਉੱਪਰ ਵੱਲ ਮੋੜਿਆ, ਜਿਸ ਨਾਲ ਵੱਡਾ ਹਾਦਸਾ ਟਲ ਗਿਆ। ਜਹਾਜ਼ ਦੇ ਅਗਲੇ ਪਹੀਏ ਨੂੰ ਨੁਕਸਾਨ ਪਹੁੰਚਿਆ, ਪਰ ਉਹ ਸੁਰੱਖਿਅਤ ਉਤਰ ਗਿਆ।

ਸਥਾਨਕ ਵਿਦਿਆਰਥੀ ਪਾਇਲਟਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਕੰਟਰੋਲ ਟਾਵਰ ਨਹੀਂ ਹੈ, ਇਸ ਲਈ ਪਾਇਲਟਾਂ ਨੂੰ ਆਪਸ ਵਿੱਚ ਰੇਡੀਓ ਰਾਹੀਂ ਆਪਣੀ ਸਥਿਤੀ ਦੱਸਣੀ ਅਤੇ ਹਰ ਵੇਲੇ ਨਿਗਰਾਨੀ ਰੱਖਣੀ ਪੈਂਦੀ ਹੈ। ਜੰਗਲਾਂ ਦੀ ਅੱਗ ਦੇ ਧੂੰਏਂ ਕਾਰਨ ਘੱਟ ਦਿੱਖ ਵੀ ਇਸ ਹਾਦਸੇ ਦਾ ਇੱਕ ਸੰਭਾਵਿਤ ਕਾਰਨ ਹੋ ਸਕਦੀ ਹੈ। Transport Safety Board ਹਾਦਸੇ ਦੀ ਜਾਂਚ ਕਰ ਰਹੀ ਹੈ।