1 day ago
Swift News
forestry company ਕੈਨਫੋਰ ਕਾਰਪੋਰੇਸ਼ਨ ਨੇ ਦੱਸਿਆ ਹੈ ਕਿ 30 ਜੂਨ ਨੂੰ ਖ਼ਤਮ ਹੋਈ ਤਿਮਾਹੀ ਵਿੱਚ ਉਸ ਨੂੰ 18.5 ਮਿਲੀਅਨ ਡਾਲਰ ਦਾ ਘਾਟਾ ਹੋਇਆ। ਪਿਛਲੇ ਸਾਲ ਇਸੇ ਮਿਆਦ ਦੌਰਾਨ ਕੰਪਨੀ ਨੂੰ $202.8 million ਡਾਲਰ ਦਾ ਨੁਕਸਾਨ ਹੋਇਆ ਸੀ।
ਕੰਪਨੀ ਦਾ ਪ੍ਰਤੀ ਡਾਈਲਿਊਟਡ ਸ਼ੇਅਰ ਘਾਟਾ 16 ਸੈਂਟ ਰਿਹਾ, ਜੋ ਪਿਛਲੇ ਸਾਲ ਦੇ 1 ਡਾਲਰ 71 ਸੈਂਟ ਦੇ ਘਾਟੇ ਨਾਲੋਂ ਕਾਫ਼ੀ ਘੱਟ ਹੈ।
ਤਿਮਾਹੀ ਦੌਰਾਨ ਕੰਪਨੀ ਦੀ ਵਿਕਰੀ ਵੱਧ ਕੇ 1.53 ਬਿਲੀਅਨ ਡਾਲਰ ਰਹੀ, ਜਦਕਿ ਪਿਛਲੇ ਸਾਲ ਇਸੇ ਸਮੇਂ ਇਹ 1.38 ਬਿਲੀਅਨ ਡਾਲਰ ਸੀ।
ਕੈਨਫੋਰ ਦੀ ਮੁੱਖ ਕਾਰਜਕਾਰੀ ਅਧਿਕਾਰੀ ਸੂਜ਼ਨ ਯੁਰਕੋਵਿਚ ਨੇ ਕਿਹਾ ਕਿ ਨਤੀਜਿਆਂ ਵਿੱਚ ਸੁਧਾਰ ਦਾ ਕਾਰਨ ਕੰਪਨੀ ਦੀ ਬਿਹਤਰ ਲਾਗਤ ਸੰਰਚਨਾ ਅਤੇ ਉੱਤਰੀ ਅਮਰੀਕਾ ਵਿੱਚ ਲੱਕੜ ਦੇ ਬਾਜ਼ਾਰ ਵਿੱਚ ਆਈ ਮਜ਼ਬੂਤੀ ਹੈ।
ਉਨ੍ਹਾਂ ਕਿਹਾ ਕਿ ਕੰਪਨੀ ਲੰਬੇ ਸਮੇਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਕਦਮ ਚੁੱਕ ਰਹੀ ਹੈ। ਇਸੇ ਤਹਿਤ ਗਲੋਬਲ ਪਲਪ ਬਾਜ਼ਾਰ ਦੀਆਂ ਮੁਸ਼ਕਲਾਂ ਕਾਰਨ ਨੌਰਥਵੁੱਡ ਪਲਪ ਮਿੱਲ ਨੂੰ ਸਥਾਈ ਤੌਰ 'ਤੇ ਬੰਦ ਕਰਨ ਦਾ ਔਖਾ ਪਰ ਜ਼ਰੂਰੀ ਫ਼ੈਸਲਾ ਲਿਆ ਗਿਆ ਹੈ।