14 hours ago
Swift News
ਕੈਨੇਡਾ ਅਤੇ ਯੂਰਪੀ ਯੂਨੀਅਨ ਨੇ ਸੁਰੱਖਿਆ, ਡਿਜੀਟਲ ਤਕਨਾਲੋਜੀ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਆਪਣੇ ਸਬੰਧ ਹੋਰ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਹੈ। ਦੋਵਾਂ ਪਾਸਿਆਂ ਦੇ ਆਗੂ ਮਾਂਟਰੀਅਲ ਵਿੱਚ ਦੋ ਦਿਨਾਂ ਦੇ ਸੰਮੇਲਨ ਦੌਰਾਨ ਇਸ ਸਾਂਝੇਦਾਰੀ ਬਾਰੇ ਗੱਲਬਾਤ ਕਰ ਰਹੇ ਹਨ। ਪ੍ਰਧਾਨ ਮੰਤਰੀ ਮਾਰਕ ਕਾਰਨੀ, ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡਰ ਲੇਯਨ ਅਤੇ ਯੂਰਪੀ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਇਸ ਗੱਲਬਾਤ ਵਿੱਚ ਸ਼ਾਮਲ ਹਨ। ਤਿੰਨਾਂ ਆਗੂਆਂ ਨੇ ਕਿਹਾ ਹੈ ਕਿ ਉਹ ਕੈਨੇਡਾ ਨੂੰ ਯੂਰਪੀ ਯੂਨੀਅਨ ਦਾ ਐਸੋਸੀਏਟ ਮੈਂਬਰ ਬਣਾਉਣਾ ਚਾਹੁੰਦੇ ਹਨ, ਹਾਲਾਂਕਿ ਜਰਮਨੀ ਸਮੇਤ ਕੁਝ ਦੇਸ਼ ਇਸ ਸ਼ਬਦ ’ਤੇ ਇਤਰਾਜ਼ ਕਰ ਰਹੇ ਹਨ। ਉੱਥੇ ਹੀ ਕੰਜ਼ਰਵੇਟਿਵ ਪਾਰਟੀ ਨੇ ਇਸ ਸੰਮੇਲਨ ਨੂੰ ਧਿਆਨ ਭਟਕਾਉਣ ਵਾਲੀ ਕਾਰਵਾਈ ਦੱਸਿਆ ਹੈ ਅਤੇ ਕਿਹਾ ਹੈ ਕਿ ਯੂਰਪੀ ਯੂਨੀਅਨ ਦੇ 27 ਵਿੱਚੋਂ 9 ਦੇਸ਼ਾਂ ਨੇ ਅਜੇ ਤੱਕ ਕੈਨੇਡਾ ਨਾਲ ਦਹਾਕਾ ਪੁਰਾਣੇ ਵਪਾਰ ਸਮਝੌਤੇ ਨੂੰ ਮਨਜ਼ੂਰੀ ਨਹੀਂ ਦਿੱਤੀ। ਕਾਰਨੀ ਦਾ ਕਹਿਣਾ ਹੈ ਕਿ ਯੂਰਪੀ ਯੂਨੀਅਨ ਨਾਲ ਸਾਂਝੇਦਾਰੀ ਨਾਲ ਕੈਨੇਡੀਅਨਾਂ ਨੂੰ ਵਧੇਰੇ ਮੁਕਾਬਲਾ ਅਤੇ ਚੋਣ ਦੇ ਮੌਕੇ ਮਿਲਣਗੇ, ਜਿਸ ਨਾਲ ਚੀਜ਼ਾਂ ਹੋਰ ਕਿਫਾਇਤੀ ਹੋ ਸਕਦੀਆਂ ਹਨ। ਯੂਰਪੀ ਕੌਂਸਲ ਦੇ ਪ੍ਰਧਾਨ ਨੇ ਡਿਜੀਟਲ ਵਪਾਰ ਸਮਝੌਤੇ ਨੂੰ ਸ਼ੁੱਕਰਵਾਰ ਨੂੰ ਮਨਜ਼ੂਰੀ ਮਿਲਣ ਦੀ ਉਮੀਦ ਵੀ ਜਤਾਈ ਹੈ।