6 hours ago
Swift News
ਬ੍ਰਿਟਿਸ਼ ਕੋਲੰਬੀਆ ਦੀ ਸਭ ਤੋਂ ਲੰਬੇ ਸਮੇਂ ਤੱਕ ਸਕੂਲ ਟਰੱਸਟੀ ਰਹੀ Surrey School Board ਦੀ Laurae McNally ਹੁਣ ਲਗਭਗ 41 ਸਾਲ ਬਾਅਦ ਇਸ ਅਹੁਦੇ ਤੋਂ ਵਿਦਾ ਹੋ ਰਹੀ ਹੈ। ਮੈਕਨੈਲੀ ਨੇ 1980 ਵਿੱਚ ਪਹਿਲੀ ਵਾਰ Surrey School Board ਲਈ ਚੋਣ ਜਿੱਤੀ ਸੀ ਅਤੇ ਵਿਚਕਾਰ ਪੰਜ ਸਾਲ ਦਾ ਬ੍ਰੇਕ ਲੈ ਕੇ ਪਰਿਵਾਰ ਅਤੇ ਆਪਣਾ Optician ਦਾ ਕਰੀਅਰ ਸੰਭਾਲਿਆ। ਇਸ ਦੌਰਾਨ ਉਹ ਕੁੱਲ 14 ਚੋਣਾਂ ਵਿੱਚ ਹਿੱਸਾ ਲੈ ਚੁੱਕੀ ਹੈ। ਆਪਣੇ ਲੰਬੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਸਕੂਲਾਂ ਵਿੱਚ ਵਧਦੀ ਭੀੜ, Funding ਦੀ ਕਮੀ ਅਤੇ ਨਵੇਂ ਸਕੂਲ ਬਣਾਉਣ ਵਰਗੇ ਮੁੱਦੇ ਲਗਾਤਾਰ ਉਠਾਏ। ਮੈਕਨੈਲੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਬੱਚੇ Earl Marriott Secondary ਵਿੱਚ ਪੜ੍ਹਦੇ ਸਨ ਤਾਂ ਸਕੂਲ ਵਿੱਚ ਇੰਨੀ Overcrowding ਸੀ ਕਿ ਵਿਦਿਆਰਥੀ Lunchroom ਨਾ ਹੋਣ ਕਾਰਨ ਹਾਲਵੇਅ ਵਿੱਚ ਫਰਸ਼ ’ਤੇ ਬੈਠ ਕੇ ਖਾਣਾ ਖਾਂਦੇ ਸਨ। ਇਸੇ ਮੁੱਦੇ ’ਤੇ ਮਾਪਿਆਂ ਨਾਲ ਮਿਲ ਕੇ ਉਹ MLAਜ਼ ਕੋਲ ਗਈ ਅਤੇ ਬਾਅਦ ਵਿੱਚ 1980 ਵਿੱਚ ਸਕੂਲ ਟਰੱਸਟੀ ਦੀ ਚੋਣ ਲੜੀ। ਮੈਕਨੈਲੀ ਮੁਤਾਬਕ ਪਿਛਲੇ ਦਹਾਕਿਆਂ ਵਿੱਚ Education System ਕਾਫ਼ੀ ਬਦਲਿਆ ਹੈ ਅਤੇ ਹੁਣ ਸਰਕਾਰੀ ਪ੍ਰਕਿਰਿਆ ਪਹਿਲਾਂ ਨਾਲੋਂ ਜ਼ਿਆਦਾ Bureaucratic ਹੋ ਗਈ ਹੈ। ਉਨ੍ਹਾਂ ਦੇ ਅਨੁਸਾਰ ਉਨ੍ਹਾਂ ਲਈ ਸਭ ਤੋਂ ਖਾਸ ਗੱਲ ਸਕੂਲਾਂ ਵਿੱਚ ਬੱਚਿਆਂ ਨਾਲ ਸਮਾਂ ਬਿਤਾਉਣਾ ਰਿਹਾ ਹੈ। ਉਹ Sports Events, Assemblies ਅਤੇ ਹੋਰ ਸਕੂਲੀ ਗਤੀਵਿਧੀਆਂ ਵਿੱਚ ਅਕਸਰ ਸ਼ਾਮਲ ਹੁੰਦੀ ਰਹੀ ਹੈ। ਹੁਣ ਮੈਕਨੈਲੀ ਨੇ ਕਿਹਾ ਹੈ ਕਿ ਉਹ ਆਪਣਾ ਸਮਾਂ ਦੁਨੀਆ ਦੀ ਯਾਤਰਾ ਕਰਨ ਵਿੱਚ ਬਿਤਾਉਣਗੇ। ਉਹ ਹੁਣ ਤੱਕ 60 ਦੇਸ਼ਾਂ ਦਾ ਦੌਰਾ ਕਰ ਚੁੱਕੀ ਹੈ ਅਤੇ ਉਨ੍ਹਾਂ ਦੀ ਸੂਚੀ ਵਿੱਚ 72 ਦੇਸ਼ ਹਨ। ਉਨ੍ਹਾਂ ਕਿਹਾ ਕਿ ਹੁਣ ਉਹ ਮੁੜ ਕਦੇ School Board Meeting ਵਿੱਚ ਨਜ਼ਰ ਨਹੀਂ ਆਉਣਗੇ ।