1 ਬਰੈਂਪਟਨ ਵਾਸੀ ਦੇ ਨਾਂ ’ਤੇ 35 ਹਜ਼ਾਰ ਡਾਲਰ ਦੀ ਧੋਖਾਧੜੀ 2 ਕੈਨੇਡੀਅਨਾਂ ਦੇ ਅਮਰੀਕਾ ਯਾਤਰਾ ਤੋਂ ਦੂਰ ਰਹਿਣ ਕਾਰਨ ਟੂਰਿਜ਼ਮ ਪ੍ਰਭਾਵਿਤ 3 ਕੈਨੇਡੀਅਨ ਐਸਟ੍ਰੋਨਾਟ ਜੋਸ਼ੂਆ ਕੁਟਰਿਕ ਪੁੱਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 4 ਕੈਨੇਡਾ ਵਿੱਚ ਈ-ਬਾਈਕ ਅਤੇ ਈ-ਸਕੂਟਰਾਂ ਦੀ ਵਧ ਰਹੀ ਰਫ਼ਤਾਰ ਤੇ ਸੁਰੱਖਿਆ ’ਤੇ ਸਵਾਲ 5 ਸੂਕ ਬਰੂਇੰਗ ਕੰਪਨੀ ਦੇ ਸਹਿ-ਮਾਲਕ ਨੂੰ ਵਿਵਾਦਿਤ ਟੀ-ਸ਼ਰਟ ਮਾਮਲੇ ਤੋਂ ਬਾਅਦ ਨੌਕਰੀ ਤੋਂ ਕੱਢਿਆ 6 Lng Canada ਦੇ Phase 2 ਪ੍ਰਾਜੈਕਟ ਲਈ ਚੀਨੀ ਸਟੀਲ ਦੀ ਵਰਤੋਂ ਹੋਵੇਗੀ 7 ਕੈਨੇਡਾ ਦੇ Second Sons ਗਰੁੱਪ ’ਤੇ ਨਾਜ਼ੀ ਵਿਚਾਰਧਾਰਾ ਦੇ ਦੋਸ਼ 8 ਤਸਵਾਸਨ ਮਿਲਜ਼ ਨੇੜੇ ਵਾਹਨ ਦੀ ਟੱਕਰ ਵਿੱਚ ਦੋ ਦੀ ਮੌਤ, ਦੋ ਹਸਪਤਾਲ ਦਾਖ਼ਲ 9 ਕੈਨੇਡਾ ਦੀ ਇੱਕ ਸਰਕਾਰੀ ਵੈੱਬਸਾਈਟ ਨੂੰ Ai ਏਜੰਟਾਂ ਵੱਲੋਂ ਹੈਕ ਕਰਨ ਦੀ ਕੋਸ਼ਿਸ਼ 1 ਬਰੈਂਪਟਨ ਵਾਸੀ ਦੇ ਨਾਂ ’ਤੇ 35 ਹਜ਼ਾਰ ਡਾਲਰ ਦੀ ਧੋਖਾਧੜੀ 2 ਕੈਨੇਡੀਅਨਾਂ ਦੇ ਅਮਰੀਕਾ ਯਾਤਰਾ ਤੋਂ ਦੂਰ ਰਹਿਣ ਕਾਰਨ ਟੂਰਿਜ਼ਮ ਪ੍ਰਭਾਵਿਤ 3 ਕੈਨੇਡੀਅਨ ਐਸਟ੍ਰੋਨਾਟ ਜੋਸ਼ੂਆ ਕੁਟਰਿਕ ਪੁੱਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 4 ਕੈਨੇਡਾ ਵਿੱਚ ਈ-ਬਾਈਕ ਅਤੇ ਈ-ਸਕੂਟਰਾਂ ਦੀ ਵਧ ਰਹੀ ਰਫ਼ਤਾਰ ਤੇ ਸੁਰੱਖਿਆ ’ਤੇ ਸਵਾਲ 5 ਸੂਕ ਬਰੂਇੰਗ ਕੰਪਨੀ ਦੇ ਸਹਿ-ਮਾਲਕ ਨੂੰ ਵਿਵਾਦਿਤ ਟੀ-ਸ਼ਰਟ ਮਾਮਲੇ ਤੋਂ ਬਾਅਦ ਨੌਕਰੀ ਤੋਂ ਕੱਢਿਆ 6 Lng Canada ਦੇ Phase 2 ਪ੍ਰਾਜੈਕਟ ਲਈ ਚੀਨੀ ਸਟੀਲ ਦੀ ਵਰਤੋਂ ਹੋਵੇਗੀ 7 ਕੈਨੇਡਾ ਦੇ Second Sons ਗਰੁੱਪ ’ਤੇ ਨਾਜ਼ੀ ਵਿਚਾਰਧਾਰਾ ਦੇ ਦੋਸ਼ 8 ਤਸਵਾਸਨ ਮਿਲਜ਼ ਨੇੜੇ ਵਾਹਨ ਦੀ ਟੱਕਰ ਵਿੱਚ ਦੋ ਦੀ ਮੌਤ, ਦੋ ਹਸਪਤਾਲ ਦਾਖ਼ਲ 9 ਕੈਨੇਡਾ ਦੀ ਇੱਕ ਸਰਕਾਰੀ ਵੈੱਬਸਾਈਟ ਨੂੰ Ai ਏਜੰਟਾਂ ਵੱਲੋਂ ਹੈਕ ਕਰਨ ਦੀ ਕੋਸ਼ਿਸ਼

ਕੈਨੇਡੀਅਨਾਂ ਦੇ ਅਮਰੀਕਾ ਯਾਤਰਾ ਤੋਂ ਦੂਰ ਰਹਿਣ ਕਾਰਨ ਟੂਰਿਜ਼ਮ ਪ੍ਰਭਾਵਿਤ

Swift News

ਕੈਨੇਡਾ ਅਤੇ ਅਮਰੀਕਾ ਵਿਚਾਲੇ ਜਾਰੀ Trade War ਦਾ ਅਸਰ ਦੋਵਾਂ ਦੇਸ਼ਾਂ ਵਿਚਕਾਰ Travel ’ਤੇ ਵੀ ਪੈ ਰਿਹਾ ਹੈ। Statistics Canada ਮੁਤਾਬਕ ਜਨਵਰੀ 2025 ਵਿੱਚ 30 ਲੱਖ ਤੋਂ ਵੱਧ ਕੈਨੇਡੀਅਨ ਅਮਰੀਕਾ ਤੋਂ ਵਾਪਸ ਕੈਨੇਡਾ ਆਏ ਸਨ, ਪਰ ਇਸ ਸਾਲ ਜਨਵਰੀ ਵਿੱਚ ਇਹ ਗਿਣਤੀ ਘਟ ਕੇ ਲਗਭਗ 23 ਲੱਖ ਰਹਿ ਗਈ। ਅਪ੍ਰੈਲ ਦੇ ਤਾਜ਼ਾ ਅੰਕੜਿਆਂ ਮੁਤਾਬਕ ਵੀ ਅਮਰੀਕਾ ਜਾਣ ਵਾਲੇ ਕੈਨੇਡੀਅਨਾਂ ਦੀ ਗਿਣਤੀ Trade War ਤੋਂ ਪਹਿਲਾਂ ਵਾਲੇ ਪੱਧਰ ’ਤੇ ਨਹੀਂ ਪਹੁੰਚੀ। ਕੈਨੇਡੀਅਨਾਂ ਵੱਲੋਂ ਅਮਰੀਕਾ ਦੀ ਯਾਤਰਾ ਤੋਂ ਦੂਰ ਰਹਿਣ ਕਾਰਨ ਉੱਥੋਂ ਦੇ Tourism Industry ’ਤੇ ਵੀ ਅਸਰ ਪਿਆ ਹੈ। Minneapolis ਦੇ Mayor Jacob Frey ਨੇ ਕੈਨੇਡੀਅਨਾਂ ਨੂੰ ਮੁੜ ਅਮਰੀਕਾ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ Minneapolis ਦੇ ਲੋਕ ਕੈਨੇਡੀਅਨਾਂ ਨੂੰ ਪਸੰਦ ਕਰਦੇ ਹਨ ਅਤੇ ਉਨ੍ਹਾਂ ਨੂੰ ਯਾਦ ਕਰਦੇ ਹਨ। North Dakota ਦੇ ਅਧਿਕਾਰੀਆਂ ਨੇ ਵੀ Manitoba ਦੇ ਲੋਕਾਂ ਨੂੰ ਸੂਬੇ ਦਾ ਦੌਰਾ ਕਰਨ ਲਈ ਸੱਦਾ ਦਿੱਤਾ ਹੈ। U.S. Bureau of Transportation ਮੁਤਾਬਕ 2025 ਵਿੱਚ Pembina-Emerson Border Crossing ਰਾਹੀਂ Travel ਪਿਛਲੇ ਸਾਲ ਦੇ ਮੁਕਾਬਲੇ 35 ਫੀਸਦੀ ਘਟਿਆ। Travel Manitoba ਮੁਤਾਬਕ Tourism ਸੂਬੇ ਵਿੱਚ ਹਰ ਸਾਲ ਲਗਭਗ 2 ਬਿਲੀਅਨ ਡਾਲਰ ਦਾ ਉਦਯੋਗ ਹੈ ਅਤੇ ਇਸ ਨਾਲ ਸਿੱਧੇ ਅਤੇ ਅਸਿੱਧੇ ਤੌਰ ’ਤੇ 25 ਹਜ਼ਾਰ ਨੌਕਰੀਆਂ ਜੁੜੀਆਂ ਹਨ। ਇਸ ਦੌਰਾਨ Manitoba ਦੇ ਕੁਝ School Divisions ਨੇ ਵੀ ਅਮਰੀਕਾ ਲਈ School Trips ਨੂੰ ਮਨਜ਼ੂਰੀ ਦੇਣੀ ਫਿਲਹਾਲ ਬੰਦ ਕਰ ਦਿੱਤੀ ਹੈ।