16 hours ago
Swift News
ਬੀ.ਸੀ. ਵਿੱਚ ਸੂਬਾਈ ਚੋਣਾਂ ਲਈ ਅੱਜ ਪ੍ਰਚਾਰ ਦਾ ਆਖ਼ਰੀ ਪੂਰਾ ਦਿਨ ਹੈ, ਜਦਕਿ ਸ਼ਨੀਵਾਰ ਨੂੰ ਅੰਤਿਮ ਵੋਟਿੰਗ ਹੋਵੇਗੀ। ਇਲੈਕਸ਼ਨਜ਼ ਬੀ.ਸੀ. ਮੁਤਾਬਕ, ਇਸ ਵਾਰ ਚੋਣਾਂ ਵਾਲੇ ਦਿਨ ਪੈਣ ਵਾਲੀਆਂ ਵੋਟਾਂ ਦੀ ਗਿਣਤੀ ਹੱਥੀਂ ਕੀਤੀ ਜਾਵੇਗੀ। 2024 ਦੀਆਂ ਚੋਣਾਂ ਵਿੱਚ ਪਹਿਲੀ ਵਾਰ ਪੇਪਰ ਬੈਲਟਾਂ ਦੀ ਗਿਣਤੀ ਲਈ ਇਲੈਕਟ੍ਰਾਨਿਕ ਮਸ਼ੀਨਾਂ ਦੀ ਵਰਤੋਂ ਕੀਤੀ ਗਈ ਸੀ। ਚੋਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਚੋਣਾਂ ਥੋੜ੍ਹੇ ਸਮੇਂ ਵਿੱਚ ਕਰਵਾਉਣ ਅਤੇ ਪ੍ਰਬੰਧਕੀ ਚੁਣੌਤੀਆਂ ਕਾਰਨ ਹੱਥੀਂ ਗਿਣਤੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਹਾਲਾਂਕਿ, ਅਗਾਊਂ ਵੋਟਿੰਗ ਕੇਂਦਰਾਂ ਅਤੇ ਜ਼ਿਲ੍ਹਾ ਚੋਣ ਦਫ਼ਤਰਾਂ ਵਿੱਚ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਇਲੈਕਟ੍ਰਾਨਿਕ ਮਸ਼ੀਨਾਂ ਨਾਲ ਕੀਤੀ ਜਾਵੇਗੀ ਅਤੇ ਇਨ੍ਹਾਂ ਦੇ ਨਤੀਜੇ ਪਹਿਲਾਂ ਆਉਣ ਦੀ ਉਮੀਦ ਹੈ। ਡਾਕ ਰਾਹੀਂ ਅਤੇ ਹੋਰ ਹਲਕਿਆਂ ਵਿੱਚ ਪਾਈਆਂ ਗਈਆਂ ਗੈਰ-ਹਾਜ਼ਰ ਵੋਟਾਂ ਦੀ ਗਿਣਤੀ ਚੋਣਾਂ ਵਾਲੀ ਰਾਤ ਦੇ ਨਤੀਜਿਆਂ ਵਿੱਚ ਸ਼ਾਮਲ ਨਹੀਂ ਹੋਵੇਗੀ। ਇਨ੍ਹਾਂ ਦੀ ਅੰਤਿਮ ਗਿਣਤੀ 6 ਤੋਂ 10 ਨਵੰਬਰ ਤੱਕ ਹੋਵੇਗੀ। ਵੀਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ, ਇਸ ਵਾਰ 8 ਲੱਖ 91 ਹਜ਼ਾਰ ਤੋਂ ਵੱਧ ਲੋਕਾਂ ਨੇ ਅਗਾਊਂ ਵੋਟਿੰਗ ਕੀਤੀ, ਜੋ ਕੁੱਲ ਰਜਿਸਟਰਡ ਵੋਟਰਾਂ ਦਾ ਲਗਭਗ 24 ਫ਼ੀਸਦੀ ਹੈ