8 hours ago
Swift News
ਨਿਊ ਵੈਸਟਮਿੰਸਟਰ ਪੁਲਿਸ ਵਿਭਾਗ ਮੁਤਾਬਕ ਇੱਕ ਰੈਸਟੋਰੈਂਟ ਵਿੱਚ ਕਥਿਤ ਤੌਰ ’ਤੇ ਦਾਖਲ ਹੋਣ ਅਤੇ ਪੁਲਿਸ ਤੋਂ ਲੁਕਣ ਦੇ ਮਾਮਲੇ ਵਿੱਚ ਇੱਕ ਵਿਅਕਤੀ ਖ਼ਿਲਾਫ਼ ਚਾਰਜ ਲਗਾਏ ਗਏ ਹਨ। ਪੁਲਿਸ ਅਨੁਸਾਰ 5 ਸਤੰਬਰ ਨੂੰ ਸਵੇਰੇ ਲਗਭਗ ਢਾਈ ਵਜੇ ਤੋਂ ਕੁਝ ਸਮਾਂ ਪਹਿਲਾਂ ਦੋ ਗਵਾਹਾਂ ਨੇ 10ਵੀਂ ਸਟ੍ਰੀਟ ਅਤੇ ਕਾਰਨਰਵਨ ਸਟ੍ਰੀਟ ਨੇੜੇ ਇੱਕ ਰੈਸਟੋਰੈਂਟ ਵਿੱਚ ਸੰਭਾਵਿਤ Break and Enter ਦੀ ਸੂਚਨਾ ਪੁਲਿਸ ਅਧਿਕਾਰੀ ਨੂੰ ਦਿੱਤੀ। ਮੌਕੇ ’ਤੇ ਪਹੁੰਚੀ ਪੁਲਿਸ ਨੂੰ ਟੁੱਟਿਆ ਹੋਇਆ ਸ਼ੀਸ਼ਾ ਅਤੇ ਰੈਸਟੋਰੈਂਟ ਦੇ ਅੰਦਰ ਇੱਕ ਨਕਾਬਪੋਸ਼ ਵਿਅਕਤੀ ਨਜ਼ਰ ਆਇਆ। ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਅਤੇ ਵਿਅਕਤੀ ਨੂੰ ਬਾਹਰ ਆ ਕੇ ਆਤਮਸਮਰਪਣ ਕਰਨ ਲਈ ਕਈ ਵਾਰ ਐਲਾਨ ਕੀਤੇ। ਇਸ ਦੌਰਾਨ ਪੁਲਿਸ ਨੇ Drone ਦੀ ਮਦਦ ਲਈ ਅਤੇ Police Dog ਨਾਲ ਵੀ ਤਲਾਸ਼ੀ ਲਈ। ਬਾਅਦ ਵਿੱਚ ਅਧਿਕਾਰੀਆਂ ਨੇ ਰੈਸਟੋਰੈਂਟ ਦੇ ਅੰਦਰ ਦਾਖਲ ਹੋ ਕੇ ਦੁਬਾਰਾ ਤਲਾਸ਼ੀ ਲਈ। ਪੁਲਿਸ ਮੁਤਾਬਕ ਸ਼ੱਕੀ ਰਸੋਈ ਦੇ ਉੱਪਰ ਇੱਕ ਛੋਟੀ Crawl Space ਵਿੱਚ ਲੁਕਿਆ ਹੋਇਆ ਮਿਲਿਆ। ਉਸ ਨੂੰ ਬਿਨਾਂ ਕਿਸੇ ਘਟਨਾ ਦੇ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ Break and Enter ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੂੰ Bail Hearing ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ।