18 hours ago
Swift News
ਕੈਨੇਡਾ ਦੇ ਵੱਡੇ ਬੈਂਕਾਂ ਵਿੱਚ Artificial Intelligence ਜਾਂ AI ਦੀ ਵਰਤੋਂ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਇਸ ਨਾਲ ਕੰਮ ਕਰਨ ਦੇ ਤਰੀਕੇ ਵਿੱਚ ਵੱਡੇ ਬਦਲਾਅ ਆ ਰਹੇ ਹਨ। Scotiabank ਦੇ CEO Scott Thomson ਮੁਤਾਬਕ AI ਨੇ ਸਿਰਫ਼ ਸਾਢੇ ਚਾਰ ਮਹੀਨਿਆਂ ਵਿੱਚ ਬੈਂਕ ਦੇ ਲਗਭਗ 24 ਹਜ਼ਾਰ ਦਿਨਾਂ ਦੇ ਕੰਮ ਦੇ ਬਰਾਬਰ ਸਮਾਂ ਬਚਾਇਆ ਹੈ। TD Bank ਦੇ CEO Raymond Chun ਨੇ ਦੱਸਿਆ ਕਿ AI ਦੀ ਮਦਦ ਨਾਲ Mortgage applications ਦੀ Pre-processing ਦਾ ਸਮਾਂ ਲਗਭਗ 15 ਘੰਟਿਆਂ ਤੋਂ ਘਟ ਕੇ ਸਿਰਫ਼ ਤਿੰਨ ਮਿੰਟ ਰਹਿ ਗਿਆ ਹੈ। ਕੈਨੇਡਾ ਦੇ Big Five ਬੈਂਕਾਂ ਵਿੱਚ ਕਰੀਬ 4 ਲੱਖ Full-Time Equivalent ਕਰਮਚਾਰੀ ਕੰਮ ਕਰਦੇ ਹਨ। Toronto Metropolitan University ਦੀ ਇੱਕ Study ਮੁਤਾਬਕ Financial Sector ਦੇ 98 ਫੀਸਦੀ Workers AI Technology ਦੇ ਵੱਡੇ ਪ੍ਰਭਾਵ ਹੇਠ ਹਨ, ਜਦਕਿ ਪੂਰੇ ਕੈਨੇਡੀਅਨ Workforce ਲਈ ਇਹ ਅੰਕੜਾ 56 ਫੀਸਦੀ ਹੈ। Bank of Canada ਨੇ ਵੀ ਕਿਹਾ ਹੈ ਕਿ AI ਕਾਰਨ ਲਗਭਗ ਇੱਕ-ਤਿਹਾਈ ਨੌਕਰੀਆਂ ਵਿੱਚ ਵੱਡੇ ਬਦਲਾਅ ਆ ਸਕਦੇ ਹਨ। ਹਾਲਾਂਕਿ ਬੈਂਕਾਂ ਦੇ CEO AI ਨੂੰ Efficiency ਅਤੇ Productivity ਵਧਾਉਣ ਦਾ ਮੌਕਾ ਦੱਸ ਰਹੇ ਹਨ, ਕੁਝ ਮਾਹਰਾਂ ਨੂੰ ਖਾਸ ਤੌਰ ’ਤੇ Entry-Level ਅਤੇ ਘੱਟ Skills ਵਾਲੀਆਂ ਨੌਕਰੀਆਂ ’ਤੇ ਅਸਰ ਦੀ ਚਿੰਤਾ ਹੈ। CIBC ਦੇ CEO ਨੇ ਇਸਦੇ ਉਲਟ ਕਿਹਾ ਹੈ ਕਿ ਅਗਲੇ ਪੰਜ ਸਾਲਾਂ ਵਿੱਚ ਬੈਂਕ ਦੇ ਕਰਮਚਾਰੀਆਂ ਦੀ ਗਿਣਤੀ ਵਧ ਸਕਦੀ ਹੈ।